ਮਲੋਟ: ਪੰਜਾਬ ਸਪੋਰਟਸ ਇੰਸਟੀਚਿਊਟ ਵਿੱਚ ਸਿਖਲਾਈ ਲੈ ਰਹੇ ਮਲੋਟ ਦੇ ਵਸਨੀਕ ਅਰਮਾਨਦੀਪ ਸਿੰਘ ਬਰਾੜ ਨੇ ਸੰਗਰੂਰ ਵਿੱਚ ਹੋਈਆਂ ਪਹਿਲੀਆਂ ਪੰਜਾਬ ਓਪਨ ਅੰਡਰ-23 ਵਰਗ ਦੀਆਂ ਅਥਲੈਟਿਕ ਖੇਡਾਂ ਵਿਚ ਲੰਬੀ ਦੂਰੀ ’ਤੇ ਗੋਲਾ ਸੁੱਟ ਕੇ ਬਾਜ਼ੀ ਮਾਰੀ ਹੈ। ਸੰਗਰੂਰ ਦੇ ‘ਵਾਰ ਹੀਰੋਜ਼’ ਸਟੇਡੀਅਮ ਵਿੱਚ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ’ਚ 23 ਜ਼ਿਲ੍ਹਿਆਂ ਦੇ 300 ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਿਸ ਵਿਚ ਮਲੋਟ ਦੇ ਅਰਮਾਨ ਦੀਪ ਬਰਾੜ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕੀਤਾ। ਫਾਈਨਲ ਮੁਕਾਬਲਿਆਂ ਦੀ ਸਮਾਪਤੀ ’ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਖਿਡਾਰੀਆਂ ਦਾ ਸਨਮਾਨ ਕੀਤਾ। -ਨਿੱਜੀ ਪੱਤਰ ਪ੍ਰੇਰਕ