ਪੱਤਰ ਪ੍ਰੇਰਕ
ਭਗਤਾ ਭਾਈ, 24 ਜੁਲਾਈ
ਦਿ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਦੀ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਡਾਇਰੈਕਟਰ ਨੀਰੂ ਗਾਂਧੀ ਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਕੁਲ 145 ਬੱਚਿਆਂ ’ਚੋਂ ਟੀਨਾ ਰਾਣੀ ਭਗਤਾ ਨੇ 95.8 ਫੀਸਦੀ ਅੰਕਾਂ ਨਾਲ ਪਹਿਲਾ, ਹਰਮਨ ਸਿੰਘ ਭਗਤਾ ਨੇ 95.2 ਫੀਸਦੀ ਅੰਕਾਂ ਨਾਲ ਦੂਜਾ, ਨਵਜੋਤ ਕੌਰ ਬੁਰਜ ਥਰੋੜ੍ਹ ਤੇ ਗੁਰਕੇਵਲ ਸਿੰਘ ਆਦਮਪੁਰਾ ਨੇ 95 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 35 ਬੱਚਿਆਂ ਨੇ 90 ਫੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ। ਸਕੂਲ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਪ੍ਰਧਾਨ ਗੁਰਮੀਤ ਗਿੱਲ, ਚੇਅਰਮੈਨ ਗਗਨ ਬਰਾੜ, ਓਪ ਚੇਅਰਮੈਨ ਸ਼ੈਰੀ ਢਿੱਲੋਂ, ਜਨਰਲ ਰਾਜਵਿੰਦਰ ਸਿੰਘ ਤੇ ਵਿੱਤ ਸਕੱਤਰ ਸਰਪੰਚ ਗੁਰਮੀਤ ਸਿੰਘ ਨੇ ਵਧੀਆ ਨਤੀਜੇ ਲਈ ਬੱਚਿਆਂ, ਮਾਪਿਆਂ ਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ।
ਭੁੱਚੋ ਮੰਡ (ਪੱਤਰ ਪ੍ਰੇਰਕ): ਸੰਤ ਕਬੀਰ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੁਸ਼ਪ੍ਰੀਤ ਕੌਰ ਨੇ 98.4 ਫੀਸਦੀ, ਮੰਨਤ ਗਰਗ ਨੇ 97.4 ਫੀਸਦੀ ਅਤੇ ਵੰਸ਼ ਗਰਗ ਨੇ 96.8 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵੰਸ਼ ਨਾਗਪਾਲ ਨੇ 94 ਫੀਸਦੀ, ਅਰਮਾਨਦੀਪ ਅਤੇ ਸਨੇਹਾ ਨੇ 92.4 ਫ਼ੀਸਦੀ, ਸਿਮਰਤਜੋਤ ਕੌਰ ਨੇ 91.6 ਫ਼ੀਸਦੀ, ਪ੍ਰਭਤੀਪ ਸਿੰਘ ਨੇ 90.4 ਫੀਸਦੀ, ਦਕਸ਼ ਨੇ 90.2 ਫੀਸਦੀ ਅਤੇ ਜਨਾਵੀ ਨੇ 90 ਫੀਸਦੀ ਅੰਕ ਹਾਸਲ ਕੀਤੇ। ਸਕੂਲ ਦੇ ਐੱਮਡੀ ਪ੍ਰੋਫੈਸਰ ਐੱਮਐੱਲ ਅਰੋੜਾ ਅਤੇ ਪ੍ਰਿੰਸੀਪਲ ਕੰਚਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸੰਤ ਫ਼ਤਹਿ ਸਿੰਘ ਕਾਨਵੈਂਟ ਸਕੂਲ ਵਿੱਚੋਂ ਸੁਸ਼ਾਂਤ ਗੋਇਲ ਅੱਵਲ
ਮੌੜ ਮੰਡੀ (ਪੱਤਰ ਪ੍ਰੇਰਕ): ਸੰਤ ਫ਼ਤਿਹ ਸਿੰਘ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਦੀ ਦਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਚੇਅਰਮੈਨ ਡਾ. ਸਵਰਨ ਪ੍ਰਕਾਸ਼ ਗਰਗ ਨੇ ਦੱਸਿਆ ਕਿ ਦਸਵੀਂ ਜਮਾਤ ਵਿੱਚੋਂ ਸੁਸ਼ਾਂਤ ਗੋਇਲ ਨੇ 94.33 ਫ਼ੀਸਦ ,ਯਤੀਸ਼ ਗੋਇਲ ਨੇ 93 ਫ਼ੀਸਦ, ਪ੍ਰਸ਼ਾਂਤ ਗੋਇਲ ਨੇ 91.33 ਫ਼ੀਸਦ ਅੰਕ ਪ੍ਰਾਪਤ ਕੀਤਾ। ਜਦਕਿ 12ਵੀਂ ਜਮਾਤ ਦੀ ਬੋਰਡ ਦੀਆਂ ਪ੍ਰੀਖਿਆਵਾਂ ਮਹਿਕਦੀਪ ਕੌਰ ਨੇ 97.8 ਫ਼ੀਸਦ (ਕਾਮਰਸ), ਆਰੀਅਨ ਅਰੋੜਾ ਨੇ 97.6 ਫ਼ੀਸਦੀ (ਨਾਨ ਮੈਡੀਕਲ),ਰਚਿਤ ਗਰਗ 96 ਫ਼ੀਸਦ ਮੈਡੀਕਲ ਵਿੱਚੋਂ ਪ੍ਰਾਪਤ ਕੀਤੇ। ਸ਼ਾਨਦਾਰ ਨਤੀਜੇ ਲਈ ਸੰਤ ਫ਼ਤਿਹ ਸਿੰਘ ਕਾਨਵੈਂਟ ਸਕੂਲ ਦੇ ਵਾਈਸ ਚੈਅਰਮੈਨ ਹਰੀਸ਼ ਗਰਗ ,ਡਾਇਰੈਕਟਰ ਕਿਰਨ ਵਰਮਾ ਅਤੇ ਸਕੂਲ ਦੇ ਪ੍ਰਿੰਸੀਪਲ ਮੋਹਿਤ ਅਨੇਜਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।