ਭਗਤਾ ਭਾਈ: ਆਮ ਆਦਮੀ ਪਾਰਟੀ ਹਲਕਾ ਫੂਲ ਦੇ ਆਗੂ ਅਤੇ ਕਿਸਾਨ ਵਿੰਗ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੂੰ ‘ਆਪ’ ਦਾ ਸੂਬਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਜਿੱਥੇ ਜਤਿੰਦਰ ਸਿੰਘ ਭੱਲਾ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸੰਬੰਧੀ ਜਸਵੀਰ ਭਾਈਰੂਪਾ, ਸੁਖਜੀਤ ਮਹਿਰਾਜ, ਸਵਰਣ ਸਿੰਘ ਕੇਸਰਵਾਲਾ, ਕਾਲਾ ਦਿਆਲਪੁਰਾ ਭਾਈ ਅਤੇ ਰਾਜਿੰਦਰ ਸੋਢੀ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਸ੍ਰੀ ਭੱਲਾ ਨੂੰ ਮੁਬਾਰਕਬਾਦ ਦਿੱਤੀ। -ਪੱਤਰ ਪ੍ਰੇਰਕ