ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 8 ਮਾਰਚ
ਇਕ ਮਹਿਲਾ ਲੈਕਚਰਾਰ ਦੇ ਇਥੋਂ ਦੀ ਸਟੇਟ ਬੈਂਕ ਆਫ਼ ਇੰਡੀਆ ਵਿਚਲੇ ਬੈਂਕ ਖਾਤੇ ’ਚੋਂ ਲਗਪਗ 9 ਮਹੀਨੇ ਪਹਿਲਾਂ ਭੇਤਭਰੀ ਹਾਲਤ ’ਚ ਗਾਇਬ ਹੋਏ 84794 ਰੁਪਿਆਂ ’ਚੋਂ ਬੈਂਕ ਨੇ ਗਾਹਕ ’ਤੇ ‘ਇਨਾਇਤ’ ਕਰਦਿਆਂ 500 ਰੁਪਏ ਵਾਪਸ ਕਰ ਦਿੱਤੇ ਹਨ।
ਲੈਕਚਰਾਰ ਸ਼ਿਖ਼ਾ ਅਰੋੜਾ ਨੂੰ ਬੈਂਕ ਵੱਲੋਂ ਇਸ ‘ਖ਼ੁਸ਼ਖ਼ਬਰ’ ਲਈ ਭੇਜੇ ਪੱਤਰ ਵਿਚ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਖਾਤੇ ’ਚੋਂ ਇੰਜ ਰਕਮ ਲੋਪ ਹੋਣ ਲਈ ਬੈਂਕ ਦੀ ਕੋਈ ਗ਼ਲਤੀ ਨਹੀਂ ਹੈ, ਬਲਕਿ ਇਹ ਗਾਹਕ ਦੀ ਗ਼ਲਤੀ ਦਾ ਸਿੱਟਾ ਹੈ। ਜ਼ਿਕਰਯੋਗ ਹੈ ਕਿ ਸ਼ਿਖ਼ਾ ਅਰੋੜਾ ਨੇ ਬੈਂਕ ’ਚ ਗਾਹਕਾਂ ਦੀ ਜਮ੍ਹਾਂ ਰਕਮ ਬਾਰੇ ਬੈਂਕਿੰਗ ਅਦਾਰੇ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕੀ ਹੈ।