ਪੱਤਰ ਪ੍ਰੇਰਕ
ਤਪਾ ਮੰਡੀ, 22 ਅਕਤੂਬਰ
ਦੁਕਾਨਾਂ ਦੀ ਵੰਡ ਨੂੰ ਲੈ ਕੇ ਇੱਥੇ ਮਾਰਕੀਟ ਕਮੇਟੀ ਵਿੱਚ ਖ਼ਰੀਦ ਏਜੰਸੀਆਂ ਅਤੇ ਆੜ੍ਹਤੀਆਂ ਦੀ ਮੀਟਿੰਗ ਹੋਈ। ਇਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਸਰਬਸੰਮਤੀ ਨਾਲ ਆੜ੍ਹਤੀਆਂ ਦੀਆਂ ਦੁਕਾਨਾਂ ਦੀ ਖ਼ਰੀਦ ਏਜੰਸੀਆਂ ਨੂੰ ਵੰਡ ਕੀਤੀ ਗਈ।
ਮੀਟਿੰਗ ਵਿੱਚ ਉਨ੍ਹਾਂ ਫ਼ੈਸਲਾ ਕੀਤਾ ਕਿ ਜਿਸ ਆੜ੍ਹਤੀਏ ਦੀ ਦੁਕਾਨ ਜਿਸ ਵੀ ਖ਼ਰੀਦ ਏਜੰਸੀ ਨੂੰ ਅਲਾਟ ਕੀਤੀ ਗਈ ਹੈ। ਉਹ ਵੱਲੋਂ ਉਸ ਦੁਕਾਨ ਤੋਂ ਹੀ ਝੋਨੇ ਦੀ ਖ਼ਰੀਦ ਕੀਤੀ ਜਾਵੇਗੀ। ਜੇਕਰ ਖ਼ਰੀਦ ਏਜੰਸੀ ਵੱਲੋਂ ਅਲਾਟ ਹੋਈ ਦੁਕਾਨ ਦੀ ਥਾਂ ਕਿਸੇ ਹੋਰ ਦੁਕਾਨ ਤੋਂ ਖ਼ਰੀਦ ਕੀਤੀ ਜਾਵੇਗੀ ਤਾਂ ਉਸ ਏਜੰਸੀ ਨੂੰ 51,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਹ ਫ਼ੈਸਲਾ ਇਸ ਤੋਂ ਪਹਿਲਾਂ ਕਦੀ ਨਹੀਂ ਹੋਇਆ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਗੱਲਬਾਤ ਕੀਤੀ ਕਿ ਇਹ 51000 ਰੁਪਏ ਦਾ ਜੁਰਮਾਨਾ ਕੌਣ ਲਗਾਏਗਾ ਅਤੇ ਕੀ ਪੈਸੇ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਤਾਂ ਖ਼ਰੀਦ ਏਜੰਸੀਆਂ ਅਤੇ ਆੜ੍ਹਤੀਆਂ ਦਾ ਆਪਣਾ ਹੈ।