ਮਹਿਰਾਜ ਨਗਰ ਪੰਚਾਇਤ ਚੋਣਾਂ

ਅਕਾਲੀ ਦਲ ਵੱਲੋਂ 13 ਉਮੀਦਵਾਰਾਂ ਦੀ ਸੂਚੀ ਜਾਰੀ

ਅਕਾਲੀ ਦਲ ਵੱਲੋਂ 13 ਉਮੀਦਵਾਰਾਂ ਦੀ ਸੂਚੀ ਜਾਰੀ

ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਉਮੀਦਵਾਰਾਂ ਦੀ ਸੂਚੀ ਜਾਰੀ ਕਰਦੇ ਹੋਏ।

ਮਨੋਜ ਸ਼ਰਮਾ

ਬਠਿੰਡਾ, 18 ਜਨਵਰੀ

ਸ਼੍ਰੋਮਣੀ ਅਕਾਲੀ ਦਲ ਨੇ ਨਗਰ ਪੰਚਾਇਤ ਮਹਿਰਾਜ ਦੀਆਂ ਚੋਣਾਂ ਲਈ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ 13 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਸੂਚੀ ਅਨੁਸਾਰ ਵਾਰਡ ਨੰ: 1 ਤੋਂ ਬਲਦੀਪ ਕੌਰ, ਵਾਰਡ ਨੰ: 2 ਤੋਂ ਗੁਰਮੇਲ ਸਿੰਘ, ਵਾਰਡ ਨੰ: 3 ਤੋਂ ਬਲਵਿੰਦਰ ਸਿੰਘ, ਵਾਰਡ ਨੰ: 4 ਤੋਂ ਨਿਰਮਲ ਸਿੰਘ, ਵਾਰਡ ਨੰ: 5 ਤੋਂ ਰਣਜੀਤ ਕੌਰ, ਵਾਰਡ ਨੰ: 6 ਤੋਂ ਸਤਨਾਮ ਸਿੰਘ , ਵਾਰਡ ਨੰ: 7 ਤੋਂ ਰੇਨੂੰ ਰਾਣੀ, ਵਾਰਡ ਨੰ: 8 ਤੋਂ ਬਲਵੀਰ ਸਿੰਘ , ਵਾਰਡ ਨੰ: 9 ਤੋਂ ਜਸਵਿੰਦਰ ਕੌਰ, ਵਾਰਡ ਨੰ: 10ਤੋਂ ਪਰਮਜੀਤ ਕੌਰ, ਵਾਰਡ ਨੰ: 11 ਤੋਂ ਸੁੁਖਦੇਵ ਕੌਰ, ਵਾਰਡ ਨੰ: 12 ਤੋਂ ਗੁਰਚੇਤ ਸਿੰਘ ਅਤੇ ਵਾਰਡ ਨੰ: 13 ਤੋਂ ਜਸਵੀਰ ਕੌਰ ਨੂੰ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਲਾਨਿਆ ਗਿਆ ਹੈ। ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਾਂਗਰਸੀ ਵਰਕਰ ਕਿਹੜਾ ਮੁੂੰਹ ਲੈ ਕੇ ਲੋਕਾਂ ਕੋਲ ਜਾਣਗੇ ਕਿਉਂਕਿ ਪਿੰਡ ਮਹਿਰਾਜ ਦੀਆਂ ਚਾਰ ਗਲੀਆਂ ਵੀ ਅਜੇ ਤੱਕ ਪੱਕੀਆਂ ਨਹੀਂ ਹੋ ਸਕੀਆਂ ਤੇ ਪਿੰਡ ਅੰਦਰ ਪਾਇਆ ਸੀਵਰੇਜ ਸਿਸਟਮ ਬੁਰੀ ਤਰਾਂ ਫੇਲ ਹੋਇਆ ਪਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All