ਭਗਤਾ ਭਾਈ: ਸੰਤ ਮਹੇਸ਼ ਮੁਨੀ ਜੀ ਸਕੂਲ ਤੇ ਗਰਲਜ਼ ਕਾਲਜ ਭਗਤਾ ਭਾਈ ਵਿਖੇ ਕੰਟਰੋਲਰ ਇੰਦਰਪਾਲ ਕੌਰ ਦਿਉਲ ਦੀ ਅਗਵਾਈ ਹੇਠ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਮਨਾਈ ਗਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਕੇਸ਼ਵ ਗਰਗ ਨੇ ਛੋਟੇ ਬੱਚਿਆਂ ਨੂੰ 2100 ਰੁਪਏ, ਕਾਪੀਆਂ ਅਤੇ ਪੈੱਨ ਵੰਡੇ। ਮਹਾਰਾਜਾ ਅਗਰਸੈਨ ਜੀ ਦੀ ਯਾਦ ‘ਚ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਰੁੱਖ ਲਗਾਏ ਗਏ। ਇਸ ਮੌਕੇ ਜਗਜੀਤ ਕੌਰ ਕੋਆਰਡੀਨੇਟਰ, ਕਿਰਨਜੀਤ ਕੌਰ, ਜਸਪ੍ਰੀਤ ਕੌਰ, ਰੇਖਾ ਰਾਣੀ, ਮਨਦੀਪ ਕੌਰ, ਮਨਦੀਪ ਕੌਰ, ਮਮਤਾ ਰਾਣੀ, ਜਸਵੀਰ ਕੌਰ ਹਾਜ਼ਰ ਸਨ। ਪੱਤਰ ਪ੍ਰੇਰਕ