ਜਸਵੰਤ ਸਿੰਘ ਥਿੰਦ
ਮਮਦੋਟ, 21 ਜੁਲਾਈ
ਖਾਈ-ਮਮਦੋਟ ਸੜਕ ’ਤੇ ਅੱਜ ਵਾਪਰੇ ਸੜਕ ਹਾਦਸੇ ਵਿੱਚ 3 ਮੋਟਰਸਾਈਕਲ ਅਤੇ ਇਕ ਸਕੂਟਰੀ ਚਕਨਾਚੂਰ ਹੋ ਗਈ ਜਦ ਕਿ ਹਾਦਸੇ ਦੌਰਾਨ ਕਾਰ ਚਾਲਕ ਵਾਲ ਵਾਲ ਬਚ ਗਿਆ।
ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਮੁਤਾਬਕ ਮਮਦੋਟ ਤੋਂ ਫ਼ਿਰੋਜ਼ਪੁਰ ਨੂੰ ਜਾ ਰਹੀ ਇੱਕ ਸਵਿਫਟ ਕਾਰ ਨੰਬਰ ਡੀਐਲ 8 ਯੂ 1788 ਮਲਕੀਤ ਸਿੰਘ ਮਮਦੋਟ ਹਿਠਾੜ ਚਲਾ ਰਿਹਾ ਸੀ। ਇਹ ਕਾਰ ਪਿੰਡ ਝੋਕ ਨੋਧ ਸਿੰਘ ਵਾਲਾ ਦੇ ਨਜ਼ਦੀਕ ਪਹੁੰਚੀ ਤਾਂ ਡਰਾਈਵਰ ਸਾਈਡ ਦਾ ਟਾਇਰ ਫਟਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਡਰਾਈਵਰ ਨੇ ਇਕਦਮ ਬਰੇਕ ਲਾਈ ਤਾਂ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਘੁੰਮ ਕੇ ਬੱਸ ਸਟੈਂਡ ’ਤੇ ਖੜ੍ਹੇ ਮੋਟਰਸਾਈਕਲਾਂ ਨਾਲ ਟਕਰਾਉਂਦੀ ਹੋਈ ਇੱਕ ਕਿੱਕਰ ਦੇ ਰੁੱਖ ਨਾਲ ਜਾ ਟਕਰਾਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਚਾਰੇ ਮੋਟਰਸਾਈਕਲ ਚਕਨਾਚੂਰ ਹੋ ਗਏ ਪਰ ਕਾਰ ਡਰਾਈਵਰ ਵਾਲ ਵਾਲ ਬਚ ਗਿਆ। ਇੱਥੇ ਜ਼ਿਕਰਯੋਗ ਹੈ ਕਿ ਤੇਜ਼ ਬਾਰਿਸ਼ ਕਾਰਨ ਚਾਰੇ ਮੋਟਰਸਾਈਕਲ ਸਵਾਰ ਕੁਝ ਮਿੰਟ ਪਹਿਲਾਂ ਹੀ ਮੋਟਰਸਾਈਕਲ ਸੜਕ ਕਿਨਾਰੇ ਲਗਾ ਕੇ ਅੱਡੇ ਅੰਦਰ ਅੰਦਰ ਪਹੁੰਚੇ ਹੀ ਸਨ ਕਿ ਇਹ ਹਾਦਸਾ ਵਾਪਰ ਗਿਆ।