ਵਿਰੋਧ ਮਗਰੋਂ ਅਧਿਕਾਰੀ ਜੌੜੀਆਂ ਨਹਿਰਾਂ ਦੇਖਣ ਪੁੱਜੇ : The Tribune India

ਵਿਰੋਧ ਮਗਰੋਂ ਅਧਿਕਾਰੀ ਜੌੜੀਆਂ ਨਹਿਰਾਂ ਦੇਖਣ ਪੁੱਜੇ

ਵਿਰੋਧ ਮਗਰੋਂ ਅਧਿਕਾਰੀ ਜੌੜੀਆਂ ਨਹਿਰਾਂ ਦੇਖਣ ਪੁੱਜੇ

ਲੋਕਾਂ ਨਾਲ ਗੱਲ ਕਰਦੇ ਹੋਏ ਨਹਿਰੀ ਵਿਭਾਗ ਦੇ ਅਧਿਕਾਰੀ ਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ।

ਜਸਵੰਤ ਜੱਸ

ਫ਼ਰੀਦਕੋਟ, 25 ਨਵੰਬਰ

ਫ਼ਰੀਦਕੋਟ ਸ਼ਹਿਰ ਵਿੱਚੋਂ ਗੁਜਰਦੀਆਂ ਨਹਿਰਾਂ ਦੇ ਕੰਢੇ ਅਤੇ ਤਲ ਨੂੰ ਕੰਕਰੀਟ ਦਾ ਬਣਾਉਣ ਖ਼ਿਲਾਫ਼ ਆਵਾਜ਼ਾਂ ਉੱਠਣ ਮਗਰੋਂ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇੱਥੇ ਨਹਿਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਹਾਜ਼ਰ ਸਨ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਨਹਿਰ ਬੰਦੀ ਤੋਂ ਬਾਅਦ ਰਾਜਸਥਾਨ ਅਤੇ ਸਰਹਿੰਦ ਫੀਡਰ ਦੀ ਮੁਰੰਮਤ ਸ਼ੁਰੂ ਹੋ ਜਾਵੇਗੀ। ਨਹਿਰੀ ਵਿਭਾਗ ਦੇ ਐਸ.ਈ. ਹਰਦੀਪ ਸਿੰਘ ਮਹਿੰਦੀਰੱਤਾ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨਹਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਹਿਮਤੀ ਬਣਾਉਣ ਲਈ ਜੌੜੀਆਂ ਨਹਿਰਾਂ ਦਾ ਦੌਰਾ ਕੀਤਾ ਗਿਆ ਹੈ ਤੇ ਪ੍ਰਾਜੈਕਟ ਨੂੰ ਸ਼ੁਰੂ ਕਰਨ ਵੇਲੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਿਆ ਜਾਵੇਗਾ। ਨਹਿਰੀ ਵਿਭਾਗ ਦੇ ਐੱਸ.ਡੀ.ਓ. ਵਿਸ਼ਾਲ ਕੁਮਾਰ ਤੇ ਐਕਸੀਅਨ ਮੋਹਨ ਲਾਲ ਨੇ ਕਿਹਾ ਕਿ ਨਹਿਰਾਂ ਨੂੰ ਪੱਕੀਆਂ ਕਰਨ ਦੇ ਪ੍ਰਾਜੈਕਟ ਸ਼ੁਰੂ ਹੋਣ ਸਮੇਂ ਆਸ-ਪਾਸ ਖੜ੍ਹੇ ਹਜ਼ਾਰਾਂ ਰੁੱਖਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇਗੀ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਮਚਾਕੀ ਮੱਲ ਸਿੰਘ ਤੋਂ ਫ਼ਰੀਦਕੋਟ ਸ਼ਹਿਰ ਵਿੱਚ ਤਲਵੰਡੀ ਪੁਲ ਤੱਕ ਨਹਿਰਾਂ ਕੰਕਰੀਟ ਦੀਆਂ ਨਾ ਬਣਾਉਣ ਦਾ ਫੈਸਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਦੇ ਇਸ ਫੈਸਲੇ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਵਿਧਾਇਕ ਨੇ ਕਿਹਾ ਕਿ 6 ਲੱਖ ਤੋਂ ਵੱਧ ਲੋਕ ਨਹਿਰਾਂ ਕਿਨਾਰੇ ਲੱਗੇ ਨਲਕਿਆਂ ਤੇ ਬੋਰਾਂ ਦਾ ਪਾਣੀ ਪੀਣ ਲਈ ਵਰਤਦੇ ਹਨ ਕਿਉਕਿ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਹਿਰਾਂ ਇੱਟਾਂ ਨਾਲ ਪੱਕੀਆਂ ਕੀਤੀਆਂ ਗਈਆਂ ਹਨ ਜਿਸ ਕਰਕੇ ਨਹਿਰਾਂ ਦਾ ਪਾਣੀ ਰਿਸਣ ਕਰਕੇ ਆਸ-ਪਾਸ ਦੇ ਇਲਾਕਿਆਂ ਦਾ ਪਾਣੀ ਮਿੱਠਾ ਹੋ ਗਿਆ ਹੈ।

ਜਲ-ਜੀਵਨ ਬਚਾਓ ਮੋਰਚਾ ਦੇ ਆਗੂ ਪ੍ਰਿਤਪਾਲ ਸਿੰਘ, ਡਾ. ਪ੍ਰਿਤਪਾਲ ਸਿੰਘ, ਡਾ. ਧਰਮਵੀਰ, ਵਰਿੰਦਰ ਸਿੰਘ ਗਿੱਲ, ਪ੍ਰੀਤਮ ਸਿੰਘ ਭਾਣਾ ਨੇ ਕਿਹਾ ਕਿ ਲੋਕਾਂ ਦੀ ਮੰਗ ਪੂਰੀ ਹੋਣ ਦੀ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਬੀੜ ਭੋਲੂਵਾਲਾ ਤੱਕ ਨਹਿਰਾਂ ਨੂੰ ਕੰਕਰੀਟ ਦੀ ਥਾਂ ਟਾਇਲਾਂ ਨਾਲ ਪੱਕਾ ਕੀਤਾ ਜਾਵੇ ਪਰ ਹਾਲ ਦੀ ਘੜੀ ਨਹਿਰੀ ਵਿਭਾਗ ਨੇ ਤਲਵੰਡੀ ਪੁਲ ਤੱਕ ਦੀ ਜੁਬਾਨੀ ਸਹਿਮਤੀ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਸੋਮਵਾਰ ਨੂੰ ਕੀਤੀ ਜਾਣ ਵਾਲੀ ਰੈਲੀ ’ਚ ਵਿਰੋਧੀ ਧਿਰਾਂ ਦੇ 23 ਆਗੂ ਹੋ ਸ...

ਸ਼ਹਿਰ

View All