ਪੱਤਰ ਪ੍ਰੇਰਕ
ਜ਼ੀਰਾ , 23 ਸਤੰਬਰ
ਇੱਥੇ ਮਾਲਬਰੋਜ਼ ਸ਼ਰਾਬ ਫੈਕਟਰੀ ਪਿੰਡ ਮਨਸੂਰਵਾਲ ਕਲਾਂ ਵਿੱਚ ਲੱਗਿਆ ਦਿਨ ਰਾਤ ਦਾ ਪੱਕਾ ਧਰਨਾ ਅੱਜ 61ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ । ਅੱਜ ਦੇ ਧਰਨੇ ਵਿੱਚ ਐੱਸਡੀਐੱਮ ਜ਼ੀਰਾ ਇੰਦਰਪਾਲ, ਡੀਐੱਸਪੀ ਜ਼ੀਰਾ ਪਲਵਿੰਦਰ ਸਿੰਘ ਸੰਧੂ, ਐੱਸਪੀਡੀ ਫਿਰੋਜ਼ਪੁਰ ਗੁਰਮੀਤ ਸਿੰਘ ਚੀਮਾ ਮੋਰਚੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਧਰਨਾ ਸ਼ਰਾਬ ਫੈਕਟਰੀ ਦੇ ਮੁੱਖ ਗੇਟ ਅੱਗਿਓਂ 300 ਮੀਟਰ ਦੀ ਦੂਰੀ ’ਤੇ ਲਿਜਾਣ ਲਈ ਕਿਹਾ। ਇਸ ਦਾ ਧਰਨਾਕਾਰੀਆਂ ਨੇ ਵਿਰੋਧ ਕੀਤਾ ਤੇ ਮੱਥੇ ’ਤੇ ਕਾਲੀਆਂ ਪੱਟੀਆਂ ਬੰਨ ਕੇ ਨਾਅਰੇ ਲਗਾਏ। ਆਗੂਆਂ ਨੇ ਕਿਹਾ ਕਿ ਫੈਕਟਰੀ ਨੂੰ ਬੰਦ ਕਰਵਾ ਕੇ ਹੀ ਧਰਨਾ ਚੱਕਾਂਗੇ। ਇਸ ਮੌਕੇ ਮੰਗਲ ਸਿੰਘ ਸੰਧੂ ਸ਼ਾਹਵਾਲਾ, ਜਗਰਾਜ ਸਿੰਘ ਫੇਰੋਕੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਬੀਬੀ ਮਨਜੀਤ ਕੌਰ ਰਟੌਲ ਰੋਹੀ ਹਾਜ਼ਰ ਸਨ ।