ਨਿੱਜੀ ਪੱਤਰ ਪ੍ਰੇਰਕ
ਮੋਗਾ, 20 ਅਕਤੂਬਰ
ਥਾਣਾ ਧਰਮਕੋਟ ਅਧੀਨ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਵਿਖੇ ਕਰੀਬ 22 ਦਿਨ ਪਹਿਲਾਂ ਬੀਤੇ ਮਹੀਨੇ ਦੀ 28 ਸਤੰਬਰ ਨੂੰ ਕੂੜੇ ਦੇ ਢੇਰ ਤੋਂ ਮਿਲੀ 12 ਘੰਟੇ ਦੀ ਜਨਮ ਬੱਚੀ ਦੀ ਮੌਤ ਉਪਰੰਤ ਪੁਲੀਸ ਨੇ ਜਾਨਲੇਵਾ ਧਾਰਾਵਾਂ ਤਹਿਤ ਦਰਜ ਐਫ਼ਆਈਆਰ ਨੂੰ ਹੱਤਿਆ ਵਿੱਚ ਤਬਦੀਲ ਕਰ ਦਿੱਤਾ ਹੈ।
ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਕਿਹਾ ਕਿ ਅਣਪਛਾਤੇ ਮੁਲਜਮਾਂ ਖਿਲਾਫ਼ ਆਈਪੀਸੀ ਦੀ ਧਾਰਾ 307/201 ਤਹਿਤ ਕੇਸ ਦਰਜ ਕੇਸ ਨੂੰ ਬੱਚੀ ਦੀ ਮੌਤ ਉਪਰੰਤ ਹੱਤਿਆ ਦੀ ਧਾਰਾ 302 ਆਈਪੀਸੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਮੁਲਜ਼ਮ ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਹ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।
ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਚੇਅਰਮੈਨ ਸੇਵਾ ਮੁਕਤ ਆਈਪੀਐੱਸ ਰਾਜਿੰਦਰ ਸਿੰਘ ਨੇ ਜਿਲ੍ਹਾ ਪੁਲੀਸ ਨੂੰ ਤਲਬ ਕੀਤਾ ਸੀ ਹੁਣ ਆਈਜੀ ਫ਼ਰੀਦਕੋਟ ਰੇਂਜ ਕੌਸਤੁਬ ਸ਼ਰਮਾ ਨੂੰ ਸੀਨੀਅਰ ਮਹਿਲਾ ਪੁਲੀਸ ਅਧਿਕਾਰੀ ਦੀ ਅਗਵਾਈ ਹੇਠ ਸਿੱਟ ਬਣਾ ਕੇ ਇਸ ਮਾਮਲੇ ਦੀ ਜਾਂਚ ਦਾ ਹੁਕਮ ਦਿੱਤਾ ਹੈ। ਪੁਲੀਸ ਹੁਣ ਇਸ ਮਾਮਲੇ ਵਿੱਚ ਕਾਲ ਡਿਟੇਲ ਤੇ ਹੋਰ ਸਬੂਤ ਜੁਟਾਉਣ ਵਿੱਚ ਜੁਟ ਗਈ ਹੈ।