ਸ਼ਹਿਣਾ: ਏਡੀਸੀ ਵਿਕਾਸ ਡਾਕਟਰ ਨਰਿੰਦਰ ਸਿੰਘ ਧਾਲੀਵਾਲ ਨੇ ਟੀਮ ਸਮੇਤ ਸ਼ਹਿਣਾ ਦੀ ਡਰੇਨ, ਸ਼ਹਿਣਾ ਅਤੇ ਪਿੰਡ ਬੱਲੋਕੇ ਨਹਿਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ਹਿਣਾ ਜਗਤਾਰ ਸਿੰਘ ਢਿੱਲੋਂ ਵੀ ਸਨ। ਸ਼ਹਿਣਾ ਨਹਿਰ ਵਿੱਚੋਂ ਸਾਈਫਨ ਰਾਹੀ ਡਰੇਨ ਵਿੱਚ ਪਾਣੀ ਛੱਡਿਆ ਗਿਆ ਹੈ ਅਤੇ ਪਾਣੀ ਖਤਰੇ ਦੇ ਪੱਧਰ ਤੋਂ ਹੇਠਾਂ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਦੇ ਪੈਦਾ ਹੋਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਲੋਕਾਂ ਨੂੰ ਬਚਾਅ ਅਤੇ ਮਦਦ ਲਈ ਹਰ ਤਰ੍ਹਾਂ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਨੰਬਰ 01679-233031 ਹੈ। -ਪੱਤਰ ਪ੍ਰੇਰਕ