ਬਠਿੰਡਾ: ਬਾਦਲ ਰੋਡ ’ਤੇ ਸਥਿਤ ਇਕ ਘਰ ’ਚੋਂ ਦੇਹ ਵਪਾਰ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੀਆਂ ਦੋ ਔਰਤਾਂ ਚਿਲਡਰਨ ਹਸਪਤਾਲ ਦੇ ਬਾਥਰੂਮ ਦੀ ਖਿੜਕੀ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਈਆਂ। ਦੋਵੇਂ ਔਰਤਾਂ ਦਾ ਮੈਡੀਕਲ ਚੈੱਕਅੱਪ ਕਰਵਾਉਣ ਲਈ ਪੁਲੀਸ ਹਸਪਤਾਲ ਲਿਆਈ ਹੋਈ ਸੀ। ਪੁਲੀਸ ਅਨੁਸਾਰ ਦੋਵੇਂ ਪਿਸ਼ਾਬ ਦਾ ਸੈਂਪਲ ਲੈਣ ਲਈ ਹਸਪਤਾਲ ਦੇ ਬਾਥਰੂਮ ’ਚ ਗਈਆਂ ਤੇ ਫਰਾਰ ਹੋ ਗਈਆਂ। ਦੇਰ ਸ਼ਾਮ ਦੋਵੇਂ ਔਰਤਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਡੀਐੱਸਪੀ ਸਿਟੀ-1 ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਖਿਲਾਫ ਇਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ। -ਪੱਤਰ ਪ੍ਰੇਰਕ