ਪੱਤਰ ਪ੍ਰੇਰਕ
ਅਬੋਹਰ, 6 ਮਈ
ਯੂਥ ਅਕਾਲੀ ਦਲ ਅਬੋਹਰ ਸ਼ਹਿਰੀ ਦੇ ਪ੍ਰਧਾਨ ਸਾਹਿਲ ਛਾਬੜਾ ਨੇ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਦੀ ਸਹਿਮਤੀ ਨਾਲ ਆਪਣੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਸਾਹਿਲ ਛਾਬੜਾ ਵੱਲੋਂ ਐਲਾਨੀ ਕਾਰਜਕਾਰਨੀ ਵਿੱਚ ਮਨਜੀਤ ਸਿੰਘ ਮਨੀ ਨੂੰ ਜਨਰਲ ਸਕੱਤਰ, ਪ੍ਰਿਤਪਾਲ ਗੁੰਬਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੋਨੂੰ ਕੱਕੜ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਸਨਪ੍ਰੀਤ ਨੂੰ ਜਨਰਲ ਸਕਤਰ, ਕਰਨ ਮਦਾਨ, ਸਤਵਿੰਦਰ ਬਰਾੜ, ਪਵਨ ਚਰਾਇਆ, ਅੰਮ੍ਰਿਤਪਾਲ ਸਿੰਘ ਅਤੇ ਬਲਜੀਤ ਸਿੰਘ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦੋਂਕਿ ਭੁਪਿੰਦਰ ਸਿੰਘ, ਸ਼ੁਭਮ ਨਾਗਪਾਲ, ਕਰਨ ਸਿੰਘ, ਧਰੁਵ ਸ਼ਰਮਾ ਅਤੇ ਸੁਰਜੀਤ ਸਿੰਘ ਨੂੰ ਸਕੱਤਰ ਅਤੇ ਕਰਨ ਛਾਬੜਾ ਨੂੰ ਖਜ਼ਾਨਚੀ ਅਤੇ ਐਡਵੋਕੇਟ ਅਭਿਸ਼ੇਕ ਸਤੀਜਾ ਨੂੰ ਕਾਨੂੰਨੀ ਸਲਾਹਕਾਰ ਬਣਾਇਆ ਗਿਆ ਹੈ।
ਯੂਥ ਪ੍ਰਧਾਨ ਸਾਹਿਲ ਛਾਬੜਾ ਨੇ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਬੋਹਰ ਦੇ ਸਥਾਨਕ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ, ਮੈਂਬਰ ਜਨਰਲ ਕੌਂਸਲ ਹਰਚਰਨ ਸਿੰਘ ਪੱਪੂ, ਸਰਕਲ ਸ਼ਹਿਰੀ ਪ੍ਰਧਾਨ ਸੁਰੇਸ਼ ਸਤੀਜਾ, ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਹਰਪਾਲ ਸਿੰਘ ਸੰਧੂ, ਮੈਂਬਰ ਜਨਰਲ ਕੌਂਸਲ ਪਟੇਲ ਘੁੱਲਾ, ਕੁਲਵੰਤ ਸਿੰਘ ਗਿੱਲ, ਇੰਦਰਜੀਤ, ਕਸ਼ਮੀਰੀ ਲਾਲ ਸਾਮਾ ਤੇ ਸ਼ੁਭਮ ਛਾਬੜਾ ਹਾਜ਼ਰ ਸਨ।