ਪੱਤਰ ਪ੍ਰੇਰਕ
ਮਾਨਸਾ, 8 ਫਰਵਰੀ
ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਉਮੀਦਵਾਰ ਡਾ. ਵਿਜੈ ਸਿੰਗਲਾ ਨੇ ਸ਼ਹਿਰ ਦੀ ਅਨਾਜ ਮੰਡੀ, ਗਊਸ਼ਾਲਾ ਰੋਡ, ਮੇਨ ਬਾਜ਼ਾਰ, ਬਾਰਾਂ ਹੱਟਾਂ ਚੌਕ, ਸਿਨੇਮਾ ਰੋਡ, ਜਵਾਹਰਕੇ ਰੋਡ, ਚਕੇਰੀਆਂ ਰੋਡ, ਹਸਪਤਾਲ ਰੋਡ ’ਤੇ ਵੋਟਾਂ ਮੰਗਣ ਸਬੰਧੀ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਡਾ. ਵਿਜੈ ਸਿੰਗਲਾ ਨੂੰ ਲੋਕਾਂ ਨੇ ਆਪ ਮੁਹਾਰੇ ਲੱਡੂਆਂ, ਫ਼ਲਾਂ, ਸਿੱਕਿਆਂ ਅਤੇ ਖਾਣ-ਪੀਣ ਦੀਆਂ ਵਸਤਾਂ ਨਾਲ ਤੋਲਿਆ। ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਦੀ ਬਿਹਤਰੀ ਨੂੰ ਲੈ ਕੇ ਜਾਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਣੀ ਨਿਕਾਸੀ ਵਰਗੀਆਂ ਸਮੱਸਿਆਵਾਂ ਦਾ ਹੱਲ ਕਰਨਾ, ਉਨ੍ਹਾਂ ਦਾ ਪਹਿਲਾ ਏਜੰਡਾ ਹੋਵੇਗਾ।