ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 21 ਦਸੰਬਰ
ਇਥੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਸੰਗਠਨ ਦੇ ਢਾਂਚੇ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤਹਿਤ ਸੂਬਾਈ ਪ੍ਰਧਾਨ ਭਗਵੰਤ ਮਾਨ ਤੇ ਸੂਬਾ ਨਿਗਰਾਨ ਜਰਨੈਲ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ 16 ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਆਗੂ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਪਾਰਟੀ ਵੱਲੋਂ ਲਖਵੀਰ ਸਿੰਘ ਕੋਹਰ ਸਿੰਘ ਵਾਲਾ, ਗੁਰਸੇਵਕ ਸਿੰਘ ਦੁੱਲੇਵਾਲਾ, ਰਾਕੇਸ਼ ਕੁਮਾਰ ਭਗਤਾ, ਜਸਪ੍ਰੀਤ ਸਿੰਘ ਖਾਲਸਾ, ਗੁਰਮੀਤ ਸਿੰਘ ਮਲੂਕਾ, ਗੋਬਿੰਦਰਪਾਲ ਸਿੰਘ ਕੋਠਾਗੁਰੂ, ਮਨਪ੍ਰੀਤ ਸਿੰਘ ਫੂਲ, ਨਿਰਮਲ ਸਿੰਘ ਭਾਈਰੂਪਾ, ਮਨਦੀਪ ਸਿੰਘ ਗੁੰਮਟੀ, ਗੁਰਪ੍ਰੀਤ ਸਿੰਘ, ਰਾਜਿੰਦਰ ਸਿੰਘ ਰਾਈਆ, ਲਾਡੀ ਸੰਧੂਖੁਰਦ, ਨਿਹਾਲ ਸਿੰਘ ਜਲਾਲ, ਦੀਪਕ ਬੁਰਜ ਰਾਜਗੜ੍ਹ, ਗੋਲਡੀ ਵਰਮਾ ਰਾਮਪੁਰਾ ਫੂਲ, ਗੋਪਾਲ ਕੈਂਥ ਅਤੇ ਜਸਵਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵੀਆ, ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਜੀਦਾ, ਜਨਰਲ ਸਕੱਤਰ ਰਾਕੇਸ਼ ਪੁਰੀ, ਬਲਾਕ ਪ੍ਰਧਾਨ ਜਸਵੀਰ ਸਿੰਘ ਭਾਈਰੂਪਾ, ਸੁਖੀ ਮਹਿਰਾਜ, ਸਵਰਨ ਸਿੰਘ ਕੇਸਰ ਸਿੰਘ ਵਾਲਾ ਅਤੇ ਹਰਜੀਤ ਸਿੰਘ ਰਾਮੂਵਾਲਾ ਨੇ ਵਧਾਈ ਦਿੰਦਿਆਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਅਪੀਲ ਕੀਤੀ ਹੈ।