ਪੱਤਰ ਪ੍ਰੇਰਕ
ਬਰੇਟਾ, 26 ਅਕਤੂਬਰ
ਇਥੇ ਇਕ ਵਿਅਕਤੀ ਨੇ ਆਰਥਿਕ ਤੰਗੀ ਦੇ ਚੱਲਦਿਆਂ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਰੇਲਵੇ ਚੌਕੀ ਇੰਚਾਰਜ ਸੌਦਾਗਰ ਸਿੰਘ ਬਰੇਟਾ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਪਾਲ ਸਿੰਘ (38) ਵਾਸੀ ਕੁਲਰੀਆਂ ਨੇ ਆਰਥਿਕ ਤੰਗੀ ਕਾਰਨ ਅੱਜ ਸਵੇਰੇ ਜਾਖਲ ਤੋਂ ਬਠਿੰਡਾ ਵੱਲ ਜਾ ਰਹੇ ਰੇਲ ਇੰਜਣ ਹੇਠ ਆਏ ਕੇ ਬਰੇਟਾ ਦੇ ਰੇਲਵੇ ਫਾਟਕ ਦੇ ਨਜ਼ਦੀਕ ਖੁਦਕੁਸ਼ੀ ਕਰ ਲਈ। ਰੇਲਵੇ ਪੁਲੀਸ ਵੱਲੋਂ ਮ੍ਰਿਤਕ ਦੇ ਭਰਾ ਹੰਸਾ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਲੜਕੇ ਛੱਡ ਗਿਆ ਹੈ।