ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 24 ਨਵੰਬਰ
ਮੋਗਾ ਬਰਨਾਲਾ ਚਹੁੰ-ਮਾਰਗੀ ਅਧੂਰੀ ਸੜਕ ਤੋਂ ਮਾਛੀਕੇ ਨਿਵਾਸੀ ਬੇਹੱਦ ਪ੍ਰੇਸ਼ਾਨ ਹਨ। ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵਫ਼ਦ ਨੇ ਨਿਹਾਲ ਸਿੰਘ ਵਾਲਾ ਵਿਖੇ ਐਸਡੀਐਮ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਅਤੇ ਦਰਪੇਸ਼ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ। ਜ਼ਿਲ੍ਹਾ ਤੇ ਬਲਾਕ ਆਗੂਆਂ ਚਮਕੌਰ ਸਿੰਘ ਰੋਡੇ ,ਭਰਪੂਰ ਸਿੰਘ ਰਾਮਾ, ਨਾਜਰ ਸਿੰਘ ਖਾਈ,ਜਗਰੂਪ ਸਿੰਘ ਰਾਉਕੇ ਤੇ ਸੂਬੇਦਾਰ ਮੇਜਰ ਸਿੰਘ ਮਾਛੀਕੇ ਆਦਿ ਨੇ ਦੱਸਿਆ ਕਿ ਮਹਿਕਮੇ ਵਲੋਂ ਸੜਕ ਦੀ ਬੇਤਰਤੀਬੀ ਅਤੇ ਅਜੇ ਤੱਕ ਸਾਰੇ ਲੋਕਾਂ ਨੂੰ ਮੁਆਵਜ਼ਾ ਨਾ ਮਿਲਣ ਕਰ ਕੇ ਨਿਰਮਾਣ ਕਾਰਜ ਅਧੂਰਾ ਹੈ।