ਪੱਤਰ ਪ੍ਰੇਰਕ
ਬਠਿੰਡਾ, 23 ਅਕਤੂਬਰ
ਸ਼ਹਿਰ ਦੀ ਅਮਰੀਕ ਸਿੰਘ ਰੋਡ ’ਤੇ ਐੱਸਬੀਆਈ ਦੀ ਲੋਨ ਬ੍ਰਾਂਚ ਵਿੱਚ ਅੱਗ ਲੱਗ ਗਈ।ਫਾਇਰ ਬ੍ਰਿਗੇਡ ਵਿਭਾਗ ਬਠਿੰਡਾ ਦੇ ਸਬ- ਫਾਇਰ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9.10 ਮਿੰਟ ’ਤੇ ਬੈਂਕ ਵਿੱਚ ਅੱਗ ਲੱਗਣ ਸਬੰਧੀ ਫੋਨ ਆਇਆ ਸੀ। ਵਿਭਾਗ ਦੇ ਦੋ ਫਾਇਰ ਟੈਂਡਰਾਂ ਨੇ ਤੁਰੰਤ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਵੱਡਾ ਨੁਕਸਾਨ ਹੋਣੋਂ ਬਚਾਅ ਲਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਵਿਭਾਗ ਦੇ ਕਰਮਚਾਰੀਆਂ ਅਨੁਸਾਰ ਬੈਂਕ ਦੀ ਤੀਜ਼ੀ ਮੰਜ਼ਿਲ ’ਤੇ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਬੈਂਕ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਯਤਨ ਕੀਤੇ ਜਾ ਰਹੇ ਸਨ ਪਰ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾ ਲਿਆ।