ਮਮਦੋਟ: ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਬਲਾਕ ਮਮਦੋਟ ਵਿੱਚ ਪੈਂਦੇ ਪਿੰਡ ਦੋਨਾ ਰਹਿਮਤ ਨੇੜੇ ਭਾਰਤ-ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ’ਤੇ ਬਾਬਾ ਬੇਰੀ ਵਾਲਾ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਗਿਆ।ਬੀਐਸਐਫ ਦੀ 182 ਬਟਾਲੀਅਨ ਦੇ ਅਧਿਕਾਰੀਆਂ ਅਤੇ ਸਥਾਨਕ ਮੇਲਾ ਕਮੇਟੀ ਵੱਲੋਂ ਬਾਬਾ ਪੀਰ ਦੀ ਮਜ਼ਾਰ ’ਤੇ ਚਾਦਰ ਚੜ੍ਹਾ ਕੇ ਮੇਲੇ ਦੀ ਸ਼ੁਰੂਆਤ ਕੀਤੀ ਗਈ। ਬੀਐਸਐਫ ਦੇ ਜਵਾਨਾਂ ਅਤੇ ਸਥਾਨਕ ਪੁਲੀਸ ਦੇ ਸਖਤ ਸੁਰੱਖਿਆ ਦੇ ਪ੍ਰਬੰਧਾਂ ਹੇਠ ਲੱਗੇ ਮੇਲੇ ਵਿੱਚ ਕਲਾਕਾਰਾਂ ਨੇ ਵੀ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਹਲਕਾ ਫ਼ਿਰੋਜ਼ਪੁਰ ਦਿਹਾਤੀ ਸਰਹੱਦ ਤੋ ਪਾਰ ਖੇਤੀ ਕਰਨ ਵਾਲੇ ਕਿਸਾਨਾ ਨੂੰ ਖੇਤੀ ਕਰਦੇ ਸਮੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਸੀਨੀਅਰ ਆਗੂ ਨਿਰਵੈਰ ਸਿੰਘ ਸਿੰਧੀ ਜ਼ਿਲ੍ਹਾ ਮੀਡੀਆ ਇੰਚਾਰਜ, ਬਲਰਾਜ ਸਿੰਘ ਸੰਧੂ ਸਾਹਨ ਕੇ , ਹਰਪਿੰਦਰਪਾਲ ਸਿੰਘ ਰੌਬੀ ਸੰਧੂ ਨਿੱਜੀ ਸਕੱਤਰ ,ਬਲਵਿੰਦਰ ਸਿੰਘ ਪ੍ਰਧਾਨ ਮੇਲਾ ਕਮੇਟੀ , ਸੂਬਾ ਸਿੰਘ ਸਰਪੰਚ ਦੋਨਾ ਰਹਿਮਤ ਹਾਜ਼ਰ ਸਨ। -ਪੱਤਰ ਪ੍ਰੇਰਕ