ਸ਼ਗਨ ਕਟਾਰੀਆ
ਜੈਤੋ, 28 ਅਗਸਤ
ਜੈਤੋ ਪੁਲੀਸ ਨੇ ਸਾਬਕਾ ਕਿਸਾਨ ਆਗੂ ਖ਼ਿਲਾਫ਼ ਬੀਤੀ ਦੇਰ ਸ਼ਾਮ ਨੂੰ ਜਬਰ ਜਨਾਹ ਦੇ ਦੋਸ਼ ਤਹਿਤ ਧਾਰਾ 376 ਅਧੀਨ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਫ਼ਰਾਰ ਹੋਣ ਕਾਰਨ ਅਜੇ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਘਟਨਾ ਦੀ ਸ਼ਿਕਾਰ ਔਰਤ ਦੇ ਪਤੀ ਵੱਲੋਂ ਪੁਲੀਸ ਕੋਲ ਲਿਖ਼ਾਈ ਸ਼ਿਕਾਇਤ ਅਨੁਸਾਰ 15 ਅਗਸਤ ਰਾਤ ਨੂੰ ਕਰੀਬ 9 ਵਜੇ ਉਸ ਦੀ ਮੰਦਬੁੱਧੀ ਪਤਨੀ ਘਰ ਦੇ ਅੱਗੇ ਗਲੀ ਵਿੱਚ ਖੜ੍ਹੀ ਸੀ ਕਿ ਮੋਟਰਸਾਈਕਲ ’ਤੇ ਆਇਆ ਮੁਲਜ਼ਮ ਰਾਜਾ ਸਿੰਘ ਉਸ ਨੂੰ ਆਪਣੇ ਨਾਲ ਬਿਠਾ ਕੇ ਬਰਗਾੜੀ ਰੋਡ ’ਤੇ ਲੈ ਗਿਆ। ਮੁਦੱਈ ਜਦੋਂ ਗੁਆਂਢੀਆਂ ਸਮੇਤ ਆਪਣੀ ਪਤਨੀ ਦੀ ਤਾਲਾਸ਼ ਕਰਦਾ ਹੋਇਆ ਪਿੰਡ ਰਣ ਸਿੰਘ ਵਾਲਾ ਨੇੜੇ ਸੇਮ ਨਾਲ ਕੋਲ ਪੁੱਜਾ ਤਾਂ ਉਸ ਦੀ ਪਤਨੀ, ਉਸ ਨੂੰ ਉਥੇ ਬੈਠੀ ਮਿਲੀ। ਮੁਦੱਈ ਦੇ ਪੁੱਛਣ ’ਤੇ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਿਆਨ ਕੀਤੀ।