ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 16 ਅਗਸਤ
ਮਾਂ ਦੇ ਭੋਗ ਤੋਂ ਵਾਪਸ ਜੇਲ੍ਹ ਪਰਤੇ ਇੱਕ ਹਵਾਲਾਤੀ ਕੋਲੋਂ ਤਲਾਸ਼ੀ ਦੌਰਾਨ 96 ਗ੍ਰਾਮ ਚਿੱਟਾ ਪਾਊਡਰ ਬਰਾਮਦ ਹੋਇਆ ਹੈ। ਮੁਲਜ਼ਮ ਹਵਾਲਾਤੀ ਹਰੀਸ਼ ਵਾਸੀ ਬਲਾਮੀਕ ਮੁਹੱਲਾ ਗੁਰੂਹਰਸਹਾਏ ਦੇ ਖ਼ਿਲਾਫ਼ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਨੇ ਦੱਸਿਆ ਕਿ ਹਵਾਲਾਤੀ ਹਰੀਸ਼ ਹਾਈ ਕੋਰਟ ਤੋਂ ਮੰਜ਼ੂਰੀ ਲੈ ਕੇ ਜੇਲ੍ਹ ਗਾਰਦ ਦੀ ਮੌਜੂਦਗੀ ਵਿੱਚ ਆਪਣੀ ਮਾਂ ਦੇ ਭੋਗ ’ਤੇ ਗਿਆ ਸੀ। 14 ਅਗਸਤ ਨੂੰ ਜਦੋਂ ਉਹ ਵਾਪਸ ਜੇਲ੍ਹ ਵਿੱਚ ਪਹੁੰਚਿਆ ਤਾਂ ਡਿਉਢੀ ਵਿੱਚ ਤਲਾਸ਼ੀ ਦੌਰਾਨ ਉਸ ਕੋਲੋਂ ਦੋ ਪੁੜੀਆਂ ਵਿੱਚ ਲਪੇਟ ਕੇ ਰੱਖਿਆ ਹੋਇਆ ਚਿੱਟਾ ਪਾਊਡਰ ਬਰਾਮਦ ਹੋਇਆ।