ਨਿਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 13 ਜੁਲਾਈ
ਲੰਡੇ ਰੋਡੇ ਦੇ ਇਕ ਵਿਅਕਤੀ ਨੇ ਆਪਣੇ ਹੀ ਦੋਸਤ ਡਨੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 6 ਲੱਖ ਰੁਪਏ ਦੀ ਠੱਗੀ ਮਾਰ ਲਈ। ਕਰਨੈਲ ਸਿੰਘ ਵਾਸੀ ਪਿੰਡ ਲੰਡੇ ਰੋਡੇ ਨੇ ਦੱਸਿਆ ਕਿ ਗੁਰਸੇਵਕ ਸਿੰਘ ਉਰਫ ਬਿਰਜੂ ਬਾਬਾ ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ, ਨੇ ਉਸ ਨੂੰ ਦੱਸਿਆ ਕਿ ਉਹ ਰਿਸ਼ਤੇਦਾਰ ਸੇਵਕ ਸਿੰਘ ਜੋ ‘ਪੁੱਛਾਂ ਦੇਣ ਦਾ’ ਦਾ ਕੰਮ ਕਰਦਾ ਹੈ ਤੋਂ ਉਸ ਨੂੰ ਪੈਸੇ ਦੁੱਗਣੇ ਕਰਵਾ ਕੇ ਦੇ ਸਕਦਾ ਹੈ| ਉਸਨੇ ਉਸ ਨੂੰ 6 ਲੱਖ ਰੁਪਏ ਦਿੱਤੇ ਪਰ ਕੁਝ ਸਮਾਂ ਬੀਤਣ ’ਤੇ ਇਹ ਵਿਅਕਤੀ ਪੈਸੇ ਮੋੜਨ ਤੋਂ ਆਨਾਕਾਨੀ ਕਰਨ ਲੱਗੇ ਜਿਸ ’ਤੇ ਉਸਨੂੰ ਯਕੀਨ ਹੋ ਗਿਆ ਕਿ ਇਨ੍ਹਾਂ ਵਿਅਕਤੀਆਂ ਨੇ ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਉਸ ਨਾਲ ਠੱਗੀ ਮਾਰੀ ਹੈ| ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।