ਸੀਵਰੇਜ ਦੀ ਸਫ਼ਾਈ ਲਈ 47 ਲੱਖ ਦੀ ਸਹਾਇਤਾ : The Tribune India

ਸੀਵਰੇਜ ਦੀ ਸਫ਼ਾਈ ਲਈ 47 ਲੱਖ ਦੀ ਸਹਾਇਤਾ

ਸੀਵਰੇਜ ਦੀ ਸਫ਼ਾਈ ਲਈ 47 ਲੱਖ ਦੀ ਸਹਾਇਤਾ

ਰਿਫਾਈਨਰੀ ਦੇ ਪ੍ਰਬੰਧਕ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਚੈੱਕ ਸੌਂਪਦੇ ਹੋਏ।

ਪੱਤਰ ਪ੍ਰੇਰਕ

ਬਠਿੰਡਾ, 24 ਨਵੰਬਰ

ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਰਾਮਾਂ) ਵੱਲੋਂ ਸੀਵਰੇਜ ਕਲੀਅਰਿੰਗ ਦੇ ਕੰਮ ਲਈ 47 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੂੰ ਭੇਟ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਚੈੱਕ ਭੇਟ ਕਰਨ ’ਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐੱਸਪੀਸੀਐੱਲ ਵੱਲੋਂ ਇਹ ਰਾਸ਼ੀ ਜ਼ਿਲ੍ਹੇ ਦੇ ਅਧੀਨ ਪੈਂਦੇ ਰਾਮਾਂ ਮੰਡੀ ਅਤੇ ਸਬ-ਡਵੀਜ਼ਨ ਤਲਵੰਡੀ ਸਾਬੋ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਸੀਵਰੇਜ ਕਲੀਅਰਿੰਗ ਦੇ ਕੰਮਾਂ ਨੂੰ ਚਲਾਉਣ ਲਈ ਸੁਪਰ ਸਕਸ਼ਨ ਕਮ ਜੈਟਿੰਗ ਮਸ਼ੀਨ ਲਈ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਖੇਤਰਾਂ ਦੇ ਵਾਸੀਆਂ ਨੂੰ ਸੀਵਰੇਜ ਸਬੰਧੀ ਸਮੱਸਿਆ ਨਾ ਆਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All