ਬਰੇਟਾ: ਇਥੇ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ ਨੂੰ ਸਿਰਸਾ ਵਿੱਚ ਹਰਿਆਣਾ ਪ੍ਰਦੇਸ਼ਕ ਹਿੰਦੀ ਸਾਹਿਤਕ ਸੰਮੇਲਨ ਸਿਰਸਾ ਅਤੇ ਹਰਿਆਣਾ ਪ੍ਰਦੇਸ਼ਕ ਲਘੂਕਥਾ ਮੰਚ ਸਿਰਸਾ ਵੱਲੋਂ ਸਰਬ ਭਾਰਤੀ ਲਘੂਕਥਾ ਸੰਮੇਲਨ ਵਿੱਚ ‘ਅਨੁਵਾਦ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਪੁਰਸਕਾਰ ਦੇਣ ਦੀ ਰਸਮ ਪ੍ਰੋ. ਰੂਪ ਦੇਵਗੁਣ, ਡਾ. ਸ਼ੀਲ ਕੌਸ਼ਿਕ, ਡਾ. ਰਾਮ ਨਿਵਾਸ ਮਾਨਵ, ਹਰੀਸ਼ ਸੇਠੀ ਝਿਲਮਿਲ, ਡਾ. ਆਰਤੀ ਬਾਂਸਲ, ਡਾ. ਵਸੁਧਾ ਗਾਡਗਿਲ ਤੇ ਪ੍ਰੋ. ਸੇਠੀ ਨੇ ਅਦਾ ਕੀਤੀ। ਇਸ ਸਮਾਗਮ ਵਿਚ ਕੁਲਰੀਆਂ ਵੱਲੋਂ ਅਨੁਵਾਦਿਤ ਪੁਸਤਕ ‘ਪ੍ਰੋ. ਰੂਪ ਦੇਵਗੁਣ ਦੀਆਂ ਚੋਣਵੀਆਂ ਮਿਨੀ ਕਹਾਣੀਆਂ’ ਵੀ ਲੋਕ ਅਰਪਣ ਕੀਤੀ ਗਈ। ਜ਼ਿਕਰਯੋਗ ਹੈ ਕਿ ਸ੍ਰੀ ਕੁਲਰੀਆਂ ਆਪਣੇ ਮੌਲਿਕ ਲੇਖਨ ਦੇ ਨਾਲ ਨਾਲ ਨਾਵਲ, ਕਹਾਣੀਆਂ, ਲੇਖ ਅਤੇ ਮਿੰਨੀ ਕਹਾਣੀਆਂ ਦੀਆਂ ਦਸ ਕਿਤਾਬਾਂ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਕਰ ਚੁੱਕੇ ਹਨ। -ਪੱਤਰ ਪ੍ਰੇਰਕ