ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਦਸੰਬਰ
ਪਿੰਡ ਘੱਲਕਲਾਂ ਵਿੱਚ ਦੇਸ਼ ਭਗਤ ਪਾਰਕ ਸਥਾਪਤ ਕਰਨ ਵਾਲੇ ਨੌਜਵਾਨ ਮੂਰਤੀਕਾਰ ਮਨਜੀਤ ਸਿੰਘ ਗਿੱਲ ਵੱਲੋਂ ਤਿਆਰ ਕੀਤੀ ਬਲਦਾਂ ਦੀ ਜੋੜੀ ਦੀ ਮੂਰਤੀ (ਸਟੈਚੂ) ਕਿਸਾਨ ਸੰਘਰਸ਼ ਦੌਰਾਨ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਮੂਰਤੀਕਾਰ ਸ੍ਰੀ ਗਿੱਲ ਨੇ ਕਿਹਾ ਕਿ ਨਿੱਜੀ ਟਰੈਕਟਰ ਟਰਾਲੀ ਉੱਤੇ ਉਹ ਬਲਦਾਂ ਦੀ ਜੋੜੀ ਦਾ ਇਹ ਸਟੈਚੂ ਸਥਾਨਕ ਧਰਨਿਆਂ ਅਤੇ ਪਿੰਡਾਂ ’ਚ ਲਿਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਹੁਣ ਉਹ ਸਟੇਚੂ ਸਣੇ ਦਿੱਲੀ ਧਰਨਿਆਂ ਵੱਲ ਕੂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਦੀ ਇਸ ਕਲਾ ਅਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਸਮਰੱਥਾ ਕਾਰਨ ਉਹ ਕਿਸਾਨੀ ਮੁੱਦਿਆਂ ਉੱਤੇ ਅੱਗੇ ਹੋ ਕੇ ਕਿਸਾਨੀ ਪੱਖ ਪੇਸ਼ ਕਰਕੇ ਕਿਸਾਨੀ ਅੰਦੋਲਨ ਦਾ ਚਿਹਰਾ ਬਣਨ ਵਾਲਾ ਪਹਿਲਾ ਮੂਰਤੀਕਾਰ ਬਣ ਗਿਆ ਹੈ।