ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 26 ਜੂਨ
ਮੋਗਾ ਸ਼ਹਿਰ ’ਚ ਮੱਛੀ ਮਾਰਕੀਟ ਉਜਾੜਨ ਦੇ ਵਿਰੋਧ ਵਿੱਚ ਲੋਕ ਪੱਖੀ ਜਥੇਬੰਦੀਆਂ ਵੱਲੋਂ ਹੱਕੀ ਸੰਘਰਸ਼ ਜਾਰੀ ਹੈ। ਨਿਹਾਲ ਸਿੰਘ ਵਾਲਾ ਦੇ ਲੋਕ ਪੱਖੀ ਸਮਾਜ ਸੇਵੀ ਡਾ. ਹਰਗੁਰਪ੍ਰਤਾਪ ਸਿੰਘ ਨੇ ਉਨ੍ਹਾਂ ਲਈ ਦਸ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਕਰ ਕੇ ਸੰਘਰਸ਼ੀ ਲੋਕਾਂ ਨੂੰ ਹੌਸਲਾ ਦਿੱਤਾ ਹੈ।
ਡਾ. ਹਰਗੁਪ੍ਰਤਾਪ ਸਿੰਘ ਨੇ ਨਿਹਾਲ ਸਿੰਘਵਾਲਾ ਵਿੱਚ ਸੰਘਰਸ਼ਸ਼ੀਲ ਨੌਜਵਾਨ ਜਥੇਬਦੀਆਂ ਦੀ ਆਰਥਿਕ ਮੱਦਦ ਕਰਨ ਸਮੇਂ ਕਿਹਾ ਕਿ ਗਰੀਬ ਮੱਛੀ ਪਾਲਕਾਂ, ਵਿਕਰੇਤਾਂ ਨੂੰ ਉਜਾੜ ਕੇ ਸਰਮਾਏਦਾਰ ਧਿਰਾਂ ਦੇ ਸ਼ੋਅਰੂਮ ਬਣਾਉਣ ਵਿੱਚ ਜਿੱਥੇ ਕਾਂਗਰਸ ਪਾਰਟੀ ਦੇ ਸਥਾਨਕ ਅਹੁਦੇਦਾਰ ਜ਼ਿੰਮੇਵਾਰ ਹਨ, ਉਥੇ ਮੋਗਾ ਜ਼ਿਲ੍ਹੇ ਦੀਆਂ ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਆਦਿ ਵੱਲੋਂ ਵੱਟੀ ਚੁੱਪ ਮੱਛੀ ਪਾਲਕ ਕਿਸਾਨਾਂ ਦੇ ਉਜਾੜੇ ਵਿੱਚ ਅਸਿੱਧੀ ਭਾਈਵਾਲੀ ਜ਼ਾਹਿਰ ਕਰਦੀ ਹੈ। ਸ੍ਰੀ ਹਰਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਸਲੀ ਵਿਰੋਧੀ ਧਿਰ ਦੀ ਭੂਮਿਕਾ ਸੰਘਰਸ਼ਸ਼ੀਲ ਨੌਜਵਾਨ ਧਿਰਾ ਨਿਭਾ ਰਹੀਆਂ ਹਨ।