ਭਾਈਰੂਪਾ(ਪੱਤਰ ਪ੍ਰੇਰਕ): ‘ਆਪ’ ਹਲਕਾ ਫੂਲ ਦੀ ਟੀਮ ਨੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਪਿੰਡ ਰਾਜਗੜ੍ਹ ਦਾ ਪਰਿਵਾਰ ਜੋ ਕਿ ਬਗੈਰ ਛੱਤ ਤੋਂ ਰਹਿਣ ਲਈ ਮਜਬੂਰ ਹੈ ਨੂੰ ਰੈਣ ਬਸੇਰਾ ਬਣਾ ਕੇ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸਰਕਲ ਇੰਚਾਰਜ ਦੀਪਕ ਸਰਮਾ , ਮੰਨਟਾ , ਫੌਜੀ ਰਾਜਗੜ੍ਹ , ਗੁਰਦੀਪ ਸਿੰਘ , ਸੁਖਬੀਰ ਸਿੰਘ , ਸੁਖਚੈਨ ਸਿੰਘ , ਗੁਰਨੈਬ ਸਿੰਘ , ਰਾਮ ਸਿੰਘ , ਨੱਛਤਰ ਸਿੰਘ , ਗੁਰਦੇਵ ਸਿੰਘ , ਅਮਰੀਕ ਸਿੰਘ ਆਦਿ ਹਾਜ਼ਰ ਸਨ।