ਬਠਿੰਡਾ: ਜ਼ਿਲ੍ਹੇ ਵਿੱਚ ਹੁਣ ਤੱਕ 41206 ਖਪਤਕਾਰਾਂ ਦੇ 3528.85 ਲੱਖ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ ਕੀਤੇ ਗਏ ਹਨ। ਡੀਸੀ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਬਠਿੰਡਾ ਡਿਵੀਜ਼ਨ ਅਧੀਨ ਬਠਿੰਡਾ ਸ਼ਹਿਰ ’ਚ 16241 ਉਪਭੋਗਤਾਵਾਂ ਦੇ 1640.9 ਲੱਖ, ਸਬ-ਡਿਵੀਜ਼ਨ ਰਾਮਪੁਰਾ ’ਚ 12889 ਉਪਭੋਗਤਾਵਾਂ ਦੇ 849.47 ਲੱਖ, ਸਬ-ਡਿਵੀਜ਼ਨ ਭਗਤਾ ’ਚ 4348 ਉਪਭੋਗਤਾਵਾਂ ਦੇ 606.85 ਲੱਖ ਅਤੇ ਸਬ-ਡਿਵੀਜ਼ਨ ਮੌੜ ’ਚ 7728 ਉਪਭੋਗਤਾਵਾਂ ਦੇ 432.44 ਲੱਖ ਦੇ ਬਿੱਲਾਂ ਦੇ ਬਕਾਏ ਇਸ ਤੋਂ ਪਹਿਲਾਂ ਮੁਆਫ ਕੀਤੇ ਜਾ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਲੱਗਣ ਵਾਲੇ ਕੈਂਪ ਵਿਚ ਇਸ ਸਬੰਧੀ ਫਾਰਮ ਭਰਨ। -ਪੱਤਰ ਪ੍ਰੇਰਕ