ਜੋਗਿੰਦਰ ਸਿੰਘ ਮਾਨ
ਮਾਨਸਾ, 25 ਦਸੰਬਰ
ਸ਼ਰਾਬ ਤਸਕਰ ਹੁਣ ਨਾਬਾਲਗ ਰਾਹੀਂ ਹਰਿਆਣੇ ਦੀ ਸ਼ਰਾਬ ਨੂੰ ਪੰਜਾਬ ਵਿੱਚ ਢੋਣ ਲੱਗੇ ਹਨ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮਾਨਸਾ ਪੁਲੀਸ ਨੇ ਦੋ ਨਾਬਾਲਗਾਂ ਤੋਂ ਹਰਿਆਣਾ ਮਾਰਕਾ ਸ਼ਰਾਬ ਦੀਆਂ 35 ਪੇਟੀਆਂ ਬਰਾਮਦ ਕੀਤੀਆਂ। ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਨੇ ਮੰਗਾਂ ਸਿੰਘ ਉਰਫ਼ ਬੰਟੀ ਵਾਸੀ ਖਾਨੇਵਾਲ (ਪਟਿਆਲਾ) ਅਤੇ ਰਾਹੁਲ ਸਿੰਘ ਵਾਸੀ ਜਖੇਪਲ (ਸੰਗਰੂਰ) ਕੋਲੋਂ ਕਾਰ ਨੰ: ਪੀਬੀ.10ਡੀਕੇ-3897 ਕਾਬੂ ਕਰਕੇ 420 ਬੋਤਲਾਂ (35 ਪੇਟੀਆਂ) ਬਰਾਮਦ ਕੀਤੀਆਂ ਹਨ। ਪੁਲੀਸ ਕਪਤਾਨ ਸ੍ਰੀ ਲਾਂਬਾ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਵਾਂ ਨਾਬਾਲਗਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਬਾਲ-ਸੁਧਾਰ ਘਰ ਫਰੀਦਕੋਟ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾਂ ਮਾਨਸਾ ਪੁਲੀਸ ਨੇ ਗੁਰਵਿੰਦਰ ਸਿੰਘ ਵਾਸੀ ਜੁਵਾਹਰਕੇ ਨੂੰ ਕਾਬੂ ਕਰਕੇ 25 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਗੁਰਤੇਜ ਸਿੰਘ ਗੋਰਾ ਵਾਸੀ ਖੋਖਰ ਖੁਰਦ ਨੂੰ ਕੋਲੋਂ ਨਾਜਾਇਜ਼ ਸ਼ਰਾਬ ਦੀਆਂ 7 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ।