ਪੱਤਰ ਪ੍ਰੇਰਕ
ਸ਼ਹਿਣਾ, 20 ਜੂਨ
ਥਾਣਾ ਸ਼ਹਿਣਾ ਦੇ ਪਿੰਡ ਗਿੱਲ ਪੱਤੀ (ਮੌੜ ਨਾਭਾ) ਦੇ ਸਾਬਕਾ ਸਰਪੰਚ ਹਰਜੀਤ ਸਿੰਘ ਦੇ ਘਰੋਂ ਚੋਰਾਂ ਨੇ 3 ਤੋਲੇ ਸੋਨਾ ਅਤੇ 61 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਇਸ ਸਬੰਧੀ ਥਾਣਾ ਸ਼ਹਿਣਾ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ। ਸਾਬਕਾ ਸਰਪੰਚ ਹਰਜੀਤ ਸਿੰਘ ਅਨੁਸਾਰ ਚੋਰ ਮੋਨਾ ਸੀ ਅਤੇ ਕਰੀਬ 25-30 ਸਾਲ ਦੀ ਉਮਰ ਸੀ। ਰਾਤ 1.30 ਵਜੇ ਜਦੋਂ ਉਨ੍ਹਾਂ ਦੀ ਜਾਗ ਖੁੱਲ੍ਹੀ ਤਾਂ ਚੋਰ ਕੰਧ ਟੱਪ ਰਿਹਾ ਸੀ। ਬਾਅਦ ਵਿੱਚ ਉਨ੍ਹਾਂ ਜਦ ਘਰ ਦੀ ਜਾਂਚ ਕੀਤੀ ਤਾਂ ਚੋਰ ਘਰ ਵਿੱਚ ਪਈ 61 ਹਜ਼ਾਰ ਦੀ ਨਕਦੀ ਅਤੇ ਸੋਨੇ ਦੇ ਗਹਿਣੇ, ਟੌਪਸ, ਚੇਨੀ ਤੋਂ ਇਲਾਵਾ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਥਾਣਾ ਸ਼ਹਿਣਾ ਦੇ ਐਸ.ਐਚ.ਓ. ਅਜਾਇਬ ਸਿੰਘ ਨੇ ਦੱਸਿਆ ਕਿ ਚੋਰੀ ਦੇ ਮਾਮਲੇ ਦੀ ਜਾਂਚ ਏ.ਐਸ.ਆਈ. ਲਾਭ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਕੁੱਲ 1 ਲੱਖ 66 ਹਜ਼ਾਰ ਰੁਪਏ ਦੀ ਚੋਰੀ ਹੋਈ ਹੈ।