ਪੱਤਰ ਪ੍ਰੇਰਕ
ਸ਼ਹਿਣਾ, 5 ਅਕਤੂਬਰ
ਬਲਾਕ ਸ਼ਹਿਣਾ ਦੇ ਪਿੰਡ ਜੋਧਪੁਰ ’ਚ ਕਿਸਾਨ ਸੁਰਜੀਤ ਸਿੰਘ ਦੇ ਘਰੋਂ ਚੋੋਰ ਦਿਨ ਦਿਹਾੜੇ 3 ਤੋਲੇ ਸੋਨਾ ਅਤੇ 4 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਪੁੱਤਰ ਕੰਮ ’ਤੇ ਗਏ ਹੋਏ ਸਨ ਅਤੇ ਪਤਨੀ ਕਿਸੇ ਦੇ ਘਰ ਗਈ ਹੋਈ ਸੀ। ਮਗਰੋਂ ਚੋਰਾਂ ਨੇ ਘਰ ਵਿੱਚ ਦਾਖਲ ਹੋਕੇ ਪੇਟੀ ਦੇ ਜਿੰਦੇ ਤੋੜ ਕੇ ਨਕਦੀ ਅਤੇ ਸੋਨਾ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਨਕਦੀ ਘਰ ਦੀ ਉਸਾਰੀ ਵਾਸਤੇ ਲਿਆ ਕੇ ਰੱਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਬਾਰੇ ਪਤਨੀ ਨੂੰ ਘਰ ਆਉਣ ’ਤੇ ਹੀ ਪਤਾ ਲੱਗਾ। ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।