ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 10 ਜੁਲਾਈ
ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਦੇ ਦਾਖ਼ਲੇ ਵਾਸਤੇ ਲਈ ਗਈ ਪ੍ਰੀਖਿਆ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਨ ਵਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਾਲ ਦੀ ਪ੍ਰੀਖਿਆ ਵਿੱਚ ਸਕੂਲ ਦੇ 22 ਵਿਦਿਆਰਥੀਆਂ ਨੇ ਸਫ਼ਲਤਾ ਪ੍ਰਾਪਤ ਕੀਤੀ। ਇਨ੍ਹਾਂ ਵਿੱਚ ਜ਼ਰੀਨਾ ਰਾਣੀ, ਸੰਜਨਾ ਰਾਣੀ, ਕਿਰਨਾ ਰਾਣੀ, ਜਸ਼ਨਦੀਪ ਸਿੰਘ, ਪੂਜਾ ਰਾਣੀ, ਮਨਜਿੰਦਰ, ਸ਼ਿਲਪਾ ਰਾਣੀ, ਗੁਰਪ੍ਰੀਤ ਸਿੰਘ, ਗੁਰਕੀਰਤਨ ਸਿੰਘ, ਮੋਨਿਕਾ ਰਾਣੀ, ਰੋਹਿਤ, ਸਾਨੀਆ ਕੰਬੋਜ, ਪ੍ਰਿਆ ਸਰਬਜੀਤ ਆਦਿ ਸ਼ਾਮਲ ਹਨ।