ਰਜਬਾਹੇ ’ਚ ਪਾੜ ਪੈਣ ਕਾਰਨ 200 ਏਕੜ ਫ਼ਸਲ ਬਰਬਾਦ

ਰਜਬਾਹੇ ’ਚ ਪਾੜ ਪੈਣ ਕਾਰਨ 200 ਏਕੜ ਫ਼ਸਲ ਬਰਬਾਦ

ਰਜਬਾਹੇ ਵਿਚ ਪਿਆ ਪਾੜ ਦਿਖਾਉਂਦੇ ਹੋਏ ਕਿਸਾਨ।

ਨਿਰੰਜਣ ਬੋਹਾ

ਬੋਹਾ, 7 ਅਪਰੈਲ

ਨਜ਼ਦੀਕੀ ਪਿੰਡ ਮੱਲ ਸਿੰਘ ਵਾਲਾ ਰਜਬਾਹੇ ਵਿੱਚ ਪਾੜ ਪੈ ਜਾਣ ਕਾਰਨ ਲਗਭਗ 200 ਏਕੜ ਕਣਕ ਦੀ ਫ਼ਸਲ ਬਰਬਾਦ ਹੋ ਗਈ।

ਕਿਸਾਨ ਲਾਭ ਸਿੰਘ ਰਾਮਨਗਰ ਭੱਠਲ, ਗੁਰਲਾਲ ਸਿੰਘ, ਹਰਜਿੰਦਰ ਸਿੰਘ ਮੱਲ ਸਿੰਘ ਵਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਦੇ ਵਿੱਚੋਂ ਦੀ ਲੰਘ ਰਹੇ ਮਾਈਨਰ ਨੰਬਰ 8 ਮੋਘਾ ਨੰਬਰ 109045 ਨਹਿਰ ਵਿੱਚ ਪਾੜ ਪੈਣ ਕਾਰਨ ਲਗਪਗ 200 ਏਕੜ ਫਸਲ ਬਰਬਾਦ ਹੋ ਗਈ। ਉਨ੍ਹਾਂ ਕਿਹਾ ਕਿ ਨਹਿਰੀ ਮਹਿਕਮੇ ਅਤੇ ਕੁਝ ਸ਼ਰਾਰਤੀ ਅਨਸਰਾਂ ਦੀ ਮਿਲੀਭੁਗਤ ਨਾਲ ਇੱਥੇ ਨਾਜਾਇਜ਼ ਬੰਨ੍ਹ ਉਸਾਰਿਆ ਗਿਆ ਸੀ ਜਿਸ ਵਿੱਚ ਪਾੜ ਪੈ ਗਿਆ। ਨਜ਼ਦੀਕੀ ਪਿੰਡ ਮੱਲ ਸਿੰਘ ਵਾਲਾ, ਰਾਮਨਗਰ ਭੱਠਲ, ਗਾਦੜਪੱਤੀ ਬੋਹਾ ਅਤੇ ਕਾਸਮਪੁਰ ਛੀਨਾ ਦੇ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਬੇਨਤੀ ਕੀਤੀ ਸੀ ਕਿ ਇਸ ਬੰਨ੍ਹ ਨੂੰ ਪੁੱਟਿਆ ਜਾਵੇ ਪਰ ਫਿਰ ਵੀ ਵਿਭਾਗ ਦੇ ਅਧਿਕਾਰੀ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਇਸ ਦਾ ਨਤੀਜਾ ਅੱਜ ਕਿਸਾਨਾਂ ਨੂੰ ਭੁਗਤਣਾ ਪਿਆ। ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਕਿ ਇਸ ਨਾਜਾਇਜ਼ ਤੌਰ ’ਤੇ ਬਣਾਏ ਗਏ ਬੰਨ੍ਹ ਨੂੰ ਤੁਰੰਤ ਪੁੱਟਿਆ ਜਾਵੇ ਅਤੇ ਬੁਰਜੀ ਨੰਬਰ 103 ਤੋਂ 109 ਤਕ ਨਹਿਰ ਦੇ ਬੈੱਡ ਲੈਵਲ ਨੂੰ ਸਹੀ ਕੀਤਾ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਦੀ ਫਸਲ ਬਰਬਾਦ ਹੋਇਆ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All