ਪੱਤਰ ਪ੍ਰੇਰਕ
ਲੰਬੀ, 31 ਅਕਤੂਬਰ
ਪੁਲੀਸ ਨੇ ਇਥੇ ਟਰੈਕਟਰ-ਟਰਾਲੀ ਵਿੱਚ ਝੋਨੇ ਦੀ ਫ਼ਸਲ ਦੇ ਹੇਠਾਂ 2.40 ਕੁਇੰਟਲ ਚੂਰਾ ਪੋਸਤ ਲਿਜਾ ਰਹੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਲੰਬੀ ਥਾਣੇ ਦੇ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਮੰਡੀ ਕਿੱਲਿਆਂਵਾਲੀ ਵਿੱਚ ਇੱਕ ਵਿਅਕਤੀ ਟਰੈਕਟਰ-ਟਰਾਲੀ ‘ਤੇ ਝੋਨਾ ਲੈ ਕੇ ਦਾਖ਼ਲ ਹੋਇਆ। ਸਾਹਮਣਿਓਂ ਦੀ ਪੁਲੀਸ ਦੀ ਗਸ਼ਤ ਵਾਲੀ ਗੱਡੀ ਆਉਂਦੀ ਵੇਖ ਕੇ ਉਕਤ ਵਿਅਕਤੀ ਟਰੈਕਟਰ ਰੋਕ ਦੇ ਭੱਜ ਪਿਆ। ਪੁਲੀਸ ਨੇ ਉਸ ਕਾਬੂ ਕਰ ਲਿਆ। ਜਦੋਂ ਉਸ ਦੀ ਅਤੇ ਟਰੈਕਟਰ-ਟਰਾਲੀ ਦੀ ਪੜਤਾਲ ਕੀਤੀ ਤਾਂ ਟਰਾਲੀ ਵਿੱਚ ਝੋਨੇ ਦੀ ਫ਼ਸਲ ਦੇ ਹੇਠਾਂ 12 ਗੱਟਿਆਂ ‘ਚ 2.40 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਵਿਰੁੱਧ ਕੇਸ ਦਰਜ ਕੀਤਾ ਹੈ।