ਨਿੱਜੀ ਪੱਤਰ ਪ੍ਰੇਰਕ
ਭਾਈ ਰੂਪਾ, 27 ਅਪਰੈਲ
ਬਾਠ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲਦੀਵਾਲ ਵੱਲੋਂ ਦੀਵਾਨ ਹਾਲ ਭਾਈ ਰੂਪਾ ਵਿੱਚ ਬਾਬਾ ਭਾਈ ਰੂਪ ਚੰਦ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਅੱਖਾਂ ਦਾ 15ਵਾਂ ਮੁਫ਼ਤ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਜਥੇਦਾਰ ਸਤਿਨਾਮ ਸਿੰਘ ਭਾਈ ਰੂਪਾ ਨੇ ਕੀਤਾ। ਜਥੇਦਾਰ ਭਾਈ ਰੂਪਾ ਨੇ ਇਸ ਉਪਰਾਲੇ ਲਈ ਬਾਠ ਚੈਰੀਟੇਬਲ ਅੱਖਾਂ ਦਾ ਹਸਪਤਾਲ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਹਸਪਤਾਲ ਦੇ ਮੁੱਖ ਪ੍ਰਬੰਧਕ ਗੁਰਲਾਭ ਸਿੰਘ ਭਾਈ ਰੂਪਾ ਅਤੇ ਗੁਰਨੈਬ ਸਿੰਘ ਨੈਬੀ ਨੇ ਦੱਸਿਆ ਕਿ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ 225 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਚਿੱਟੇ ਮੋਤੀਏ ਵਾਲੇ 12 ਮਰੀਜ਼ਾਂ ਦੇ ਹਸਪਤਾਲ ਵਿੱਚ ਮੁਫ਼ਤ ਲੈੱਜ਼ ਪਾਏ ਜਾਣਗੇ। ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਭਾਈ ਰੂਪਾ ਦੇ ਪ੍ਰਬੰਧਕਾਂ ਵੱਲੋਂ ਬਾਠ ਚੈਰੀਟੇਬਲ ਹਸਪਤਾਲ ਦੀ ਡਾਕਟਰੀ ਟੀਮ ਤੇ ਪ੍ਰਬੰਧਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਇੰਚਾਰਜ਼ ਜਗਤਾਰ ਸਿੰਘ ਸਰਾਵਾਂ, ਢਾਡੀ ਬਲਜਿੰਦਰ ਸਿੰਘ ਬਗੀਚਾ, ਕੌਰ ਸਿੰਘ ਜਵੰਦਾ, ਸ਼ਿੰਦਾ ਬਾਬੇਕਾ, ਦਵਿੰਦਰ ਸਿੰਘ, ਕੁੱਕੂ ਬਾਬੇਕਾ, ਮਨਪ੍ਰੀਤ ਮਨੀ, ਬੂਟਾ ਸਿੰਘ, ਗਗਨਦੀਪ ਤੇ ਕੌਰ ਭਾਰੀ ਆਦਿ ਹਾਜ਼ਰ ਸਨ।