ਪਠਾਨਕੋਟ: ਪਠਾਨਕੋਟ ਵਿੱਚ 28 ਨਵੰਬਰ ਨੂੰ ਇੱਕ ਦੰਗਲ ਮੁਕਾਬਲਾ ਕਰਵਾਇਆ ਜਾਵੇਗਾ, ਜਿਸ ਵਿੱਚ ਅੰਤਰਰਾਜੀ ਪੱਧਰ ਦੇ ਪਹਿਲਵਾਨ ਭਾਗ ਲੈਣਗੇ। ਇਹ ਜਾਣਕਾਰੀ ਦਿੰਦੇ ਹੋਏ ਦੰਗਲ ਕਮੇਟੀ ਦੇ ਆਗੂ ਕੇਵਲ ਸ਼ਰਮਾ, ਭਾਰਤ ਭੂਸ਼ਣ ਡੋਗਰਾ, ਸੂਰੀ ਪਹਿਲਵਾਨ, ਬਕਸ਼ੀ ਪਹਿਲਵਾਨ ਉਰਫ ਬਲੈਕ ਕੋਬਰਾ ਅਤੇ ਦੀਪਕ ਪਹਿਲਵਾਨ ਨੇ ਦੱਸਿਆ ਕਿ ਇਹ ਮੁਕਾਬਲਾ ਸਵਰਗੀ ਉਸਤਾਦ ਠਾਕੁਰ ਪਹਿਲਵਾਨ ਰਤਨ ਸਿੰਘ ਅਤੇ ਸਵਰਗੀ ਸਾਂਵਰ ਸਿੰਘ ਪਹਿਲਵਾਨ ਦੀ ਯਾਦ ਵਿੱਚ ਕਰਵਾਇਆ ਜਾਵੇਗਾ। -ਪੱਤਰ ਪ੍ਰੇਰਕ