ਰਾਜਨ ਮਾਨ
ਮਜੀਠਾ, 21 ਫਰਵਰੀ
ਵਿਧਾਨ ਸਭਾ ਹਲਕਾ ਮਜੀਠਾ ਵਿੱਚ ਇਸ ਵਾਰ ਔਰਤਾਂ ਮਰਦਾਂ ਦੇ ਮੁਕਾਬਲੇ ਵੋਟਾਂ ਪਾਉਣ ਲਈ ਵੱਧ ਮੈਦਾਨ ਵਿੱਚ ਨਿੱਤਰੀਆਂ ਹਨ। ਵਿਧਾਨ ਸਭਾ ਹਲਕਾ ਅਜਨਾਲਾ ਵਿਚ ਸਭ ਤੋਂ ਵੱਧ ਵੋਟਾਂ ਪਾਈਆਂ ਗਈਆਂ ਹਨ। ਹਲਕਾ ਮਜੀਠਾ 72. 85 ਫ਼ੀਸਦ ਵੋਟਾਂ ਪਈਆਂ ਹਨ ਜਦਕਿ ਇਨ੍ਹਾਂ ਵਿੱਚ 72.45 ਫ਼ੀਸਦ ਮਰਦਾਂ ਨੇ 73.28 ਫ਼ੀਸਦ ਔਰਤਾਂ ਨੇ ਵੋਟਾਂ ਪਾਈਆਂ। ਹਲਕੇ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਸਾਰੇ ਉਮੀਦਵਾਰਾਂ ਵਲੋਂ ਜਮਾ ਘਟਾਓ ਲਗਾਏ ਜਾ ਰਹੇ ਹਨ। ਪਿੰਡਾਂ ਵਿੱਚ ਮੋਹਤਬਰ ਵਿਅਕਤੀਆਂ ਤੋਂ ਪਿੰਡ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਹਰ ਪਾਰਟੀ ਦਾ ਪਿੰਡ ਦਾ ਸਰਪੰਚ ਜਾਂ ਹੋਰ ਮੁਖੀ ਆਪਣੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾ ਰਿਹਾ ਹੈ। ਸਾਰੇ ਉਮੀਦਵਾਰ ਭੰਬਲਭੂਸੇ ਵਿੱਚ ਨਜ਼ਰ ਆ ਰਹੇ ਹਨ। ਇਸ ਹਲਕੇ ਤੋਂ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਮਜੀਠੀਆ, ਕਾਂਗਰਸ ਦੇ ਜੱਗਾ ਮਜੀਠੀਆ ਤੇ ਆਮ ਆਦਮੀ ਪਾਰਟੀ ਦੇ ਲਾਲੀ ਮਜੀਠੀਆ ਵਿਚਕਾਰ ਮੁੱਖ ਮੁਕਾਬਲਾ ਬਣਿਆ ਹੈ। ਔਰਤਾਂ ਦੇ ਵੱਡੇ ਪੱਧਰ ‘ਤੇ ਘਰਾਂ ਤੋਂ ਨਿਕਲਣ ਨੂੰ ਅਕਾਲੀ ਉਮੀਦਵਾਰ ਆਪਣੇ ਲਈ ਸ਼ੁਭ ਸੰਕੇਤ ਮੰਨ ਰਿਹਾ ਹੈ ਜਦ ਕਿ ਆਮ ਆਦਮੀ ਪਾਰਟੀ ਇਸ ਨੂੰ ਰਵਾਇਤੀ ਪਾਰਟੀਆਂ ਵਿਰੁੱਧ ਲੋਕਾਂ ਦਾ ਗੁੱਸਾ ਕਹਿ ਰਿਹਾ ਹੈ। ਉਧਰ ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਵੱਧ ਵੋਟਾਂ ਪਈਆਂ ਹਨ। ਹਲਕਾ ਅਜਨਾਲਾ ਵਿੱਚ ਵੀ ਵੋਟਾਂ ਪਾਉਣ ਵਿੱਚ ਔਰਤਾਂ ਨੇ ਮਰਦਾਂ ਤੋਂ ਵੱਧ ਬਾਜ਼ੀ ਮਾਰੀ ਹੈ। ਹਲਕੇ ਵਿੱਚ 77.29 ਫ਼ੀਸਦ ਵੋਟਾਂ ਪਈਆਂ। 77.20 ਫੀਸਦ ਮਰਦਾਂ ਨੇ ਜਦਕਿ‘ਆਪ’ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮਾਝੇ ਵਿੱਚ ਅਜਨਾਲਾ ਹਲਕੇ ਵਿੱਚ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਵੋਟ ਪਾਉਣ ਦਾ ਮਤਲਬ ਰਵਾਇਤੀ ਪਾਰਟੀਆਂ ਵਿਰੁੱਧ ਸਪੱਸ਼ਟ ਤੌਰ ’ਤੇ ਗੁੱਸਾ ਜਾਹਰ ਕਰਨਾ ਹੈ। ਉਧਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚ ਵੀ ਔਰਤਾਂ ਨੇ 73. 75 ਫ਼ੀਸਦ ਵੋਟਾਂ ਪਾਈਆਂ।