ਪੱਤਰ ਪ੍ਰੇਰਕ
ਚੇਤਨਪੁਰਾ, 31 ਜਨਵਰੀ
ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਪਿੰਡ ਕਿਆਮਪੁਰ ਵਿੱਚ ਦਰਜਨਾਂ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡਦੇ ਹੋਏ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਯੂਥ ਅਕਾਲੀ ਆਗੂ ਹਰਜਿੰਦਰ ਸਿੰਘ ਅਤੇ ਮੰਨੂ ਕਿਆਮਪੁਰ ਦੀ ਪ੍ਰੇਰਨਾ ਸਦਕਾ ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿਚ ਹਰਜਿੰਦਰ ਸਿੰਘ, ਸੋਨੂੰ ਸਿੰਘ, ਦਿਲਬਾਗ ਸਿੰਘ, ਜਸਪਾਲ ਸਿੰਘ, ਗੁਰਮੁਖ ਸਿੰਘ, ਹਰਬੰਸ ਸਿੰਘ, ਗਗਨ ਸਿੰਘ, ਹਰਪਿੰਦਰ ਸਿੰਘ, ਸੋਨੀ ਸਿੰਘ, ਲਾਡੀ ਸਿੰਘ, ਸੁੱਖਾ ਸਿੰਘ, ਕਾਲਾ ਸਿੰਘ, ਗੁਰਦਿਆਲ ਸਿੰਘ, ਹਰਪਾਲ ਸਿੰਘ, ਰਸ਼ਪਾਲ ਸਿੰਘ, ਮੇਜਰ ਸਿੰਘ, ਹਰਦੇਵ ਸਿੰਘ, ਅਰਸ਼ ਸਿੰਘ, ਸਾਜਨ ਸਿੰਘ ਆਦਿ ਸ਼ਾਮਲ ਸਨ। ਇਲ੍ਹਾਂ ਨੂੰ ਬੋਨੀ ਅਜਨਾਲਾ ਵੱਲੋਂ ਸਨਮਾਨਤ ਕਰਦਿਆਂ ਪਾਰਟੀ ਵਿਚ ਪੂਰਾ ਮਾਣ ਸਨਮਾਨ ਦੀ ਗੱਲ ਆਖੀ ਗਈ। ਇਸ ਮੌਕੇ ਸਾਬਕਾ ਸਰਪੰਚ ਹਰਿੰਦਰ ਸਿੰਘ ਫੌਜੀ, ਚਮਕੌਰ ਸਿੰਘ, ਇੰਦਰਜੀਤ ਸਿੰਘ, ਬਾਬਾ ਬਲਕਾਰ ਸਿੰਘ, ਗੁਰਜੀਤ ਸਿੰਘ ਭੋਲਾ ਹਾਜ਼ਰ ਸਨ।
ਭਿੰਡੀ ਸੈਦਾਂ ਦੇ 55 ਅਕਾਲੀ ਪਰਿਵਾਰ ਕਾਂਗਰਸ ’ਚ ਸ਼ਾਮਲ
ਅਟਾਰੀ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਭਿੰਡੀ ਸੈਦਾਂ ਦੇ 55 ਅਕਾਲੀ ਪਰਿਵਾਰ ਅੱਜ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸਰਕਾਰੀਆ ਨੇ ਕਾਂਗਰਸ ਵਿੱਚ ਸ਼ਾਮਲ ਹੋਏ ਅਕਾਲੀ ਪਰਿਵਾਰਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਉਨ੍ਹਾਂ ਦੀਆਂ ਆਸਾਂ ’ਤੇ ਪੂਰਾ ਉਤਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਬਿਨਾਂ ਕਿਸੇ ਵਿਤਕਰੇ ਦੇ ਹਲਕੇ ਵਿੱਚ ਵਿਕਾਸ ਕਾਰਜ ਕਰਵਾਏ ਹਨ। ਇਸ ਮੌਕੇ ਰੇਸ਼ਮ ਸਿੰਘ, ਕਾਲਾ ਸਿੰਘ, ਕੰਤਾ ਸਿੰਘ, ਪੂਰਨ ਸਿੰਘ ਡਾਕੀਆ ਪਰਿਵਾਰ, ਮੰਗਾ ਸਿੰਘ, ਰਤਨ ਸਿੰਘ, ਕਸ਼ਮੀਰ ਸਿੰਘ, ਦੇਸਾ ਸਿੰਘ, ਰਵੇਲ ਸਿੰਘ, ਸੁਖਦੇਵ ਸਿੰਘ, ਸੁੱਚਾ ਸਿੰਘ, ਡਾ. ਚਰੰਜੀ ਲਾਲ, ਬਲਵਿੰਦਰ ਸਿੰਘ, ਬਾਊ ਸਿੰਘ, ਗੁਰਨਾਮ ਸਿੰਘ, ਸਵਰਨ ਸਿੰਘ, ਜਸਬੀਰ ਸਿੰਘ, ਅਜੀਤ ਸਿੰਘ, ਲੱਖਾ ਸਿੰਘ, ਜੋਗਿੰਦਰ ਸਿੰਘ ਸ਼ਾਮਿਲ ਹੋਏ।