ਬਟਾਲਾ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਨੇ ਗੁਰਦੁਆਰਾ ਅੱਚਲ ਸਾਹਿਬ ਤੇ ਅੱਚਲੇਸ਼ਵਰ ਧਾਮ ਵਿਖੇ ਮੱਥਾ ਟੇਕਿਆ। ਇਸ ਮੌਕੇ ਜ਼ੋਨ ਰੰਗੜ ਨੰਗਲ ਤੋਂ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਉਨ੍ਹਾਂ ਭਰਵਾਂ ਸਵਾਗਤ ਕੀਤਾ। ਸ੍ਰੀ ਘੁਮਾਣ ਨੇ ਦੱਸਿਆ ਕਿ ਹਲਕੇ ਅੰਦਰ ਉਨ੍ਹਾਂ ਨੂੰ ਹਰ ਵਰਗ ਦੁਆਰਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਗੁਰਦੁਆਰਾ ਅੱਚਲ ਸਾਹਿਬ ਅਤੇ ਅੱਚਲੇਸ਼ਵਰ ਧਾਮ ਵਿਖੇ ਨਤਮਸਤਕ ਹੋਣ ’ਤੇ ਸ੍ਰੀ ਘੁਮਾਣ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਹਰਦੇਵ ਸਿੰਘ ਰਿਆੜ, ਜਸਵੰਤ ਸਿੰਘ ਟਿੱਕਾ, ਸੁਖਦੇਵ ਸਿੰਘ ਵੈਰੋਨੰਗਲ, ਪਰਮਿੰਦਰ ਸਿੰਘ ਬੂੜੇਨੰਗਲ, ਸਰਪੰਚ ਬਿੱਕਾ ਚਾਹਲ ਤੇ ਸਕੱਤਰ ਸਿੰਘ ਨਸੀਰਪੁਰ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ