ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 17 ਅਗਸਤ
ਡਾ. ਅੰਬੇਡਕਰ ਮਿਸ਼ਨ ਧਾਰੀਵਾਲ (ਗੁਰਦਾਸਪੁਰ) ਵੱਲੋਂ ਧਾਰੀਵਾਲ ਦੇ ਲਾਗਲੇ ਪਿੰਡਾਂ ਵਿੱਚ ਬਣੇ ਮਿਸ਼ਨ ਦੇ ਯੂਨਿਟਾਂ ਦੇ ਸਹਿਯੋਗ ਨਾਲ ਕਿਸਾਨ ਮਾਰੂ ਕਾਲੇ ਕਾਨੂੰਨ ਰੱਦ ਕਰਨ, ਐੱਨ.ਪੀ.ਐੱਸ ਰੱਦ ਕਰੋ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ, ਸਿਆਸੀ ਲੀਡਰਾਂ ਦੀਆਂ ਇਕ ਤੋਂ ਵੱਧ ਪੈਨਸ਼ਨਾਂ ਬੰਦ ਕਰਨ, ਮਹਿੰਗਾਈ, ਬੇਰੁਜ਼ਗਾਰੀ, ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਘੱਟ ਕਰਨ, ਸੰਵਿਧਾਨ ਬਚਾਓ, ਮੈਨੀਫੈਸਟੋ ਨੂੰ ਕਾਨੂੰਨੀ ਦਰਜਾ ਦੇਣ, ਪਾਣੀ ਬਚਾਓ, ਜਾਤ ਤੋੜੋ ਸਮਾਜ ਜੋੜੋ, ਫ਼ਸਲ ਅਤੇ ਨਸਲ ਬਚਾਓ, ਨਿੱਜੀਕਰਨ ਬੰਦ ਕਰਨਾ, ਈ.ਵੀ.ਐੱਮ ਬੰਦ ਕਰਨ ਆਦਿ ਮੁੱਦਿਆਂ ਨੂੰ ਲੈ ਕੇ ਸ਼ਹਿਰ ਅੰਦਰ ‘ਲੋਕ ਜਾਗ੍ਰਿਤੀ’ ਮਾਰਚ ਕੱਢਿਆ ਗਿਆ। ਇਸ ਮੌਕੇ ਮਿਸ਼ਨ ਦੇ ਆਗੂਆਂ ਕਿਹਾ ਲੋਕ ਰਾਜ ਦਾ ਮਤਲਬ ਸਿਰਫ਼ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਹੀ ਨਹੀਂ ਸਗੋਂ ਸੰਵਿਧਾਨ ਵਿੱਚ ਮਿਲੇ ਹੱਕਾਂ ਤੇ ਪਹਿਰਾ ਦੇਣਾ ਅਤੇ ਸਮਾਜ/ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝਣਾ ਵੀ ਹੈ। ਇਸ ‘ਲੋਕ ਜਾਗ੍ਰਿਤੀ’ ਮਾਰਚ ਵਿੱਚ ਡਾ. ਅੰਬੇਡਕਰ ਮਿਸ਼ਨ ਧਾਰੀਵਾਲ ਦੇ ਪ੍ਰਧਾਨ ਨੰਦ ਲਾਲ ਕਲਿਆਣਪੁਰੀ, ਡਾਕਟਰ ਰਤਨ ਚੰਦ ਲੇਹਲ, ਕਸਤੂਰੀ ਲਾਲ, ਅਸ਼ਵਨੀ ਫੱਜੂਪੁਰ, ਪ੍ਰੇਮਪਾਲ ਪੰਮਾ, ਮੇਜਰ ਸੋਮਨਾਥ, ਤਿਲਕ ਰਾਜ, ਸੱਤਪਾਲ ਸੋਹਲ, ਸੁਖਵੰਤ ਪਾਲ, ਸਾਹਿਬ ਸਿੰਘ, ਡਾ.ਬਲਕਾਰ ਸਿੰਘ, ਅਵਤਾਰ ਮਸੀਹ, ਜੁਗਲ ਕਿਸ਼ੋਰ, ਰਵੀ ਭਗਤ,ਬਲਕਾਰ ਸਿੰਘ, ਯਸ਼ਪਾਲ, ਦੇਸ ਰਾਜ ਰਣੀਆਂ ਆਦਿ ਸ਼ਾਮਲ ਸਨ।