ਪੱਤਰ ਪ੍ਰੇਰਕ
ਪਠਾਨਕੋਟ, 14 ਸਤੰਬਰ
ਸਵੱਛ ਭਾਰਤ ਮਿਸ਼ਨ ਤਹਿਤ ਵਾਟਰ ਸਪਲਾਈ ਸੈਨੀਟੇਸ਼ਨ ਉਪ ਮੰਡਲ ਦੁਨੇਰਾ ਵਿੱਚ ਐੱਸਡੀਓ ਸੰਜੀਵ ਸੈਣੀ ਦੀ ਅਗਵਾਈ ਵਿੱਚ ਮੀਟਿੰਗ ਹੋਈ। ਇਸ ਵਿੱਚ ਜੂਨੀਅਰ ਇੰਜਨੀਅਰ ਦਿਨੇਸ਼ ਕੁਮਾਰ, ਜੂਨੀਅਰ ਇੰਜਨੀਅਰ ਦਵਿੰਦਰ ਕੁਮਾਰ, ਸਰਪੰਚ ਲਕਸ਼ਮੀ ਦੇਵੀ, ਸਰਪੰਚ ਰਾਖੀ ਰਾਣੀ, ਸਰਪੰਚ ਵਿਜੇ ਕੁਮਾਰ, ਸਰਪੰਚ ਰਾਜੇਸ਼ ਕੁਮਾਰ, ਸਰਪੰਚ ਪੱਪੂ ਰਾਮ, ਸਰਪੰਚ ਰਮੇਸ਼ ਸਿੰਘ, ਸਰਪੰਚ ਸ੍ਰਿਸ਼ਟਾ ਦੇਵੀ, ਸਰਪੰਚ ਦਰਸ਼ਨਾ ਦੇਵੀ ਆਦਿ ਹਾਜ਼ਰ ਸਨ। ਐੱਸਡੀਓ ਸੰਜੀਵ ਸੈਣੀ ਨੇ ਦੱਸਿਆ ਕਿ ਦੁਨੇਰਾ ਉਪ ਮੰਡਲ, ਧਾਰ ਖੇਤਰ ਦੇ ਅਧੀਨ ਆਉਂਦੇ ਸਵੱਛ ਭਾਰਤ ਮਿਸ਼ਨ ਤਹਿਤ ਤਿੰਨ ਹਜ਼ਾਰ ਪਖ਼ਾਨੇ ਬਣਾਏ ਜਾਣੇ ਸਨ। ਇਨ੍ਹਾਂ ਵਿੱਚੋਂ 2800 ਪਖ਼ਾਨੇ ਬਣਾ ਦਿੱਤੇ ਗਏ ਹਨ ਜਦ ਕਿ 200 ਪਖ਼ਾਨੇ ਬਣਾਉਣੇ ਬਾਕੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਇਸ ਮਿਸ਼ਨ ਤਹਿਤ ਪਖ਼ਾਨੇ ਬਣਾਉਣ ਲਈ ਲੰਬਿਤ ਪਏ ਪਖ਼ਾਨਿਆਂ ਨੂੰ ਬਣਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੋ ਲਾਭਪਾਤਰੀ ਪਖ਼ਾਨੇ ਦਾ ਕੰਮ ਸ਼ੁਰੂ ਨਹੀਂ ਕਰੇਗਾ ਉਸ ਤੋਂ ਵਿਭਾਗ ਵੱਲੋਂ ਪੈਸਾ ਵਸੂਲ ਕੀਤਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।