ਪੱਤਰ ਪ੍ਰੇਰਕ
ਧਾਰੀਵਾਲ, 22 ਅਕਤੂਬਰ
ਸ਼ਾਂਤੀ ਨਿਕੇਤਨ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ 65 ਮੈਂਬਰਾਂ ਦੀ ਟੀਮ ਨੇ ਸੰਸਥਾ ਦੇ ਲੰਗਰ ਹਾਲ, ਪ੍ਰੀਖਿਆ ਸਿਸਟਮ, ਚੱਕੀ, ਵੇਲਣਾ, ਸ਼ਹੀਦੀ ਹਾਲ ਤੇ ਸੰਜਮ ਘਰ ਦੇਖਿਆ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਆਸਾ ਸਿੰਘ ਪੰਨੂੰ, ਚਰਨਜੀਤ ਸਿੰਘ ਸੇਖੋਂ ਵਾਈਸ ਪ੍ਰਧਾਨ, ਮਾਂਗਟ ਸਿੰਘ ਪਰਮਾਰ ਚੇਅਰਮੈਨ, ਜਰਨੈਲ ਸਿੰਘ, ਰਾਮਚੰਦ ਅਤੇ ਨਛੱਤਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਆਸਾ ਸਿੰਘ ਪੰਨੂੰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਉਨ੍ਹਾਂ ਦੀ ਐਸੋਸੀਏਸ਼ਨ ਸਾਲ ਵਿੱਚ ਦੋ ਵਾਰ ਧਾਰਮਿਕ ਅਤੇ ਇਤਿਹਾਸਿਕ ਯਾਤਰਾਵਾਂ ਕਰਦੀ ਹੈ ਪਰ ਰਿਆੜਕੀ ਕਾਲਜ ਦਾ ਦੌਰਾ ਇਨ੍ਹਾਂ ਯਾਤਰਾਵਾਂ ਤੋਂ ਵੀ ਉਪਰ ਹੋ ਨਬਿੜਿਆ ਹੈ। ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਇਸ ਸੰਸਥਾ ’ਚ ਬਣਿਆ ਅਜਾਇਬ ਘਰ ਤੇ ਪੁਰਾਣੀ ਵਿਰਾਸਤ ਨੂੰ ਸਾਂਭਦਾ ਹੋਇਆ ਵਿਰਾਸਤੀ ਘਰ ਲਾਜਵਾਬ ਹੈ। ਕਾਲਜ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਸੰਸਥਾ ਦਾ ਹਰ ਵਿਦਿਆਰਥੀ ਸਵੀਪਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਦੀ ਜ਼ਿੰਮੇਵਾਰੀ ਆਪ ਨਿਭਾਉਂਦਾ ਹੈ।