ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਜੂਨ
ਲੋਹੀਆਂ ਨੇੜੇ ਵਾਪਰੇ ਹਾਦਸੇ ਦੌਰਾਨ ਇਕ ਬੱਚੀ ਦੀ ਮੌਤ ਹੋ ਗਈ ਜਦਕਿ 12 ਜਣੇ ਜ਼ਖਮੀ ਹੋ ਗਏ। ਇਹ ਹਾਦਸਾ ਲੋਹੀਆਂ ਨੇੜੇ ਬਿਜਲੀ ਘਰ ਦੇ ਕੋਲ ਵਾਪਰਿਆ ਜਦੋਂ ਤੇਜ਼ ਰਫਤਾਰ ਆ ਰਹੀ ਬਲੈਰੋ ਗੱਡੀ ਬੇਕਾਬੂ ਹੋ ਕੇ ਸਫੈਦੇ ਵਿਚ ਵੱਜੀ। ਇਸ ਵਿਚ 13 ਜਣੇ ਸਵਾਰ ਸਨ, ਜੋ ਰਾਜਸਥਾਨ ਤੋਂ ਜਲੰਧਰ ਨੂੰ ਆ ਰਹੇ ਸਨ। ਮਿ੍ਰਤਕ ਬੱਚੀ ਦੀ ਪਛਾਣ ਕ੍ਰਿਸ਼ਨਾ (8) ਵਜੋਂ ਹੋਈ ਹੈ ਜਦਕਿ ਬਾਕੀ ਸਾਰੇ ਸਵਾਰ ਜ਼ਖਮੀ ਹੋ ਗਏ। ਗੱਡੀ ਨੂੰ ਚੰਦੂ ਰਾਮ ਨਾਂ ਦਾ ਵਿਅਕਤੀ ਚਲਾ ਰਿਹਾ ਸੀ। ਇਹ ਜਲੰਧਰ ਸ਼ਹਿਰ ਵਿਚ ਦੋਮੋਰੀਆ ਪੁਲ ਦੇ ਨੇੜੇ ਰਹਿੰਦੇ ਹਨ, ਜਿਹੜੇ ਕਿ ਮੂਲ ਰੂਪ ਵਿਚ ਰਾਜਸਥਾਨ ਦੇ ਹਨ। ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਬੱਚੀ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।