ਧਾਰੀਵਾਲ: ਭਾਰਤ ਡਰਾਮਾਟਿਕ ਕਲੱਬ ਧਾਰੀਵਾਲ ਦੀ ਮੀਟਿੰਗ ਰਘੂਨਾਥ ਮੰਦਰ ਧਾਰੀਵਾਲ ਵਿਖੇ ਓ.ਪੀ ਸਲਹੋਤਰਾ ਅਤੇ ਮੋਹਨ ਲਾਲ ਰੱਖੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਲੱਬ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਭਾਰਤ ਡਰਾਮਾਟਿਕ ਕਲੱਬ ਦਾ ਪ੍ਰਧਾਨ ਰਮੇਸ਼ ਕੁਮਾਰ ਮੇਸ਼ੀ, ਮੀਤ ਪ੍ਰਧਾਨ ਪਵਨ ਅਬਰੋਲ ਕੌਂਸਲਰ, ਮੁੱਖ ਪ੍ਰਬੰਧਕ ਪੰਡਿਤ ਰਾਜੇਸ਼ ਸ਼ਰਮਾ, ਕੈਸ਼ੀਅਰ ਡਾ: ਦੀਪਕ ਅਬਰੋਲ, ਜਨਰਲ ਸੈਕਟਰੀ ਮੋਹਨ ਲਾਲ ਰੱਖੜਾ, ਪ੍ਰੈੱਸ ਸਕੱਤਰ ਮਨੂ ਜੋਸ਼ੀ, ਮੇਕਅੱਪ ਮੈਨ ਜੋਗੇਸ਼ ਕਾਲੂ ਨੂੰ ਚੁਣਿਆ ਗਿਆ। ਇਸ ਮੌਕੇ ਕਲੱਬ ਦੇ ਮੁੱਖ ਪ੍ਰਬੰਧਕ ਰਾਜੇਸ਼ ਪੰਡਿਤ ਨੇ ਦੱਸਿਆ ਕਿ 25 ਸਤੰਬਰ ਤੋਂ ਬੱਸ ਸਟੈਂਡ ਧਾਰੀਵਾਲ ਵਿਖੇ ਰਾਮਲੀਲਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸਬੰਧੀ ਅੱਜ ਤੋਂ ਰਘੂਨਾਥ ਮੰਦਿਰ ਵਿਖੇ ਕਲਾਕਾਰਾਂ ਦੀਆਂ ਰਿਹਰਸਲਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਕੌਂਸਲਰ ਰਮੇਸ਼ ਮਸਤਾਨਾ, ਨਰਿੰਦਰ ਨਿੰਦ, ਲੱਕੀ ਪਹਿਲਵਾਨ ਹਾਜ਼ਰ ਸਨ। -ਪੱਤਰ ਪ੍ਰੇਰਕ