ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 12 ਅਪਰੈਲ
ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਮਾਨਸਿਕ ਤਨਾਅ ਦੇ ਚੱਲਦੇ ਦੋ ਕੈਦੀਆਂ ਵੱਲੋ ਫਾਹਾ ਲੈਣ ਦੀ ਕੋਸ਼ਿਸ ਕੀਤੀ ਗਈ। ਇਸ ਦੌਰਾਨ ਇੱਕ ਕੈਦੀ ਦੀ ਮੌਤ ਹੋ ਗਈ । ਦੇਰ ਸ਼ਾਮ 8 ਵਜੇ ਦੇ ਕਰੀਬ ਕੇਂਦਰੀ ਜੇਲ੍ਹ ਵਿੱਚ ਦੋ ਕੈਦੀਆ ਵੱਲੋ ਮਨਾਸਿਕ ਤਨਾਅ ਦੇ ਚੱਲਦੇ ਜੇਲ੍ਹ ਮੈੱਸ ਵਿਚ ਫਾਹਾ ਲੈ ਲਿਆ ਗਿਆ। ਇਸ ਦੌਰਾਨ ਇਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਲੱਖਣ ਪੋਲੇ, ਥਾਣਾ ਸਬਾਨਪੁਰ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ। ਬਲਕਾਰ ਸਿੰਘ ਨਾਜਾਇਜ਼ ਸ਼ਰਾਬ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਸੀ। ਜੇਲ੍ਹ ਅਧਿਕਾਰੀਆ ਨਾਲ ਇਸ ਬਾਬਤ ਸੰਪਰਕ ਕੀਤਾ ਪਰ ਅਧਿਕਾਰੀ ਜਾਣਾਕਰੀ ਦੇਣ ਤੋਂ ਕੰਨ੍ਹੀਂ ਕਤਰਾਉਂਦੇ ਨਜ਼ਰ ਆਏ।