ਪੱਤਰ ਪ੍ਰੇਰਕ
ਧਾਰੀਵਾਲ, 21 ਅਕਤੂਬਰ
ਥਾਣਾ ਧਾਰੀਵਾਲ ਦੀ ਪੁਲੀਸ ਨੇ ਵੱਖ ਵੱਖ ਥਾਵਾਂ ਤੋਂ ਛਾਪੇ ਮਾਰ ਕੇ 50 ਕਿਲੋ ਲਾਹਣ ਅਤੇ 32 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਧਾਰੀਵਾਲ ਦੇ ਮੁਖੀ ਸਬ-ਇੰਸਪੈਕਟਰ ਸਰਬਜੀਤ ਸਿੰਘ ਚਾਹਲ ਨੇ ਦੱਸਿਆ ਸਹਾਇਕ ਸਬ-ਇੰਸਪੈਕਟਰ ਹਰਭਜਨ ਚੰਦ ਨੇ ਸਣੇ ਪੁਲੀਸ ਪਾਰਟੀ ਗਸ਼ਤ ਦੌਰਾਨ ਮੁਖ਼ਬਰ ਇਤਲਾਹ ’ਤੇ ਯਾਦਵਿੰਦਰ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਥੇਹ ਤਿੱਖਾ ਦੇ ਘਰ ਛਾਪਾ ਮਾਰ ਕੇ ਉਸ ਨੂੰ 50 ਕਿਲੋ ਲਾਹਣ ਸਣੇ ਕਾਬੂ ਕੀਤਾ ਹੈ। ਇਸੇ ਤਰ੍ਹਾਂ ਏਐਸਆਈ ਗੁਰਮੇਜ ਸਿੰਘ ਨੇ ਸਣੇ ਪੁਲੀਸ ਪਾਰਟੀ ਗਸ਼ਤ ਦੌਰਾਨ ਮੁਖ਼ਬਰ ਇਤਲਾਹ ’ਤੇ ਜੱਫਰਵਾਲ ਬਾਈਪਾਸ ਧਾਰੀਵਾਲ ਵਿਖੇ ਛਾਪਾ ਮਾਰ ਕੇ ਸਰਜਾਨ ਪੁੱਤਰ ਸੈਮੂਅਲ ਮਸੀਹ ਨੂੰ 32 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ।