ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜਨਵਰੀ
ਅੱਜ ਜ਼ਿਲ੍ਹੇ ਵਿਚ ਦੋ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਅਤੇ 12 ਨਵੇਂ ਕੇਸ ਆਏ ਹਨ । ਅੱਜ ਕਰੋਨਾ ਕਾਰਨ 67 ਸਾਲਾ ਦੀ ਦਲਬੀਰ ਕੌਰ ਵਾਸੀ ਪਿੰਡ ਪੰਡੋਰੀ ਵੜੈਚ ਅਤੇ 45 ਸਾਲਾ ਦੇ ਅਮਰੀਕ ਸਿੰਘ ਵਾਸੀ ਸੁਲਤਾਨਵਿੰਡ ਦੀ ਮੌਤ ਹੋ ਗਈ। ਅੱਜ 12 ਹੋਰ ਨਵੇ ਕਰੋਨਾ ਪਾਜੇਟਿਵ ਮਾਮਲੇ ਆਉਣ ਕਾਰਨ ਜਿਲੇ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 14690 ਹੋ ਗਈ ਹੈ।