ਪੱਤਰ ਪ੍ਰੇਰਕ
ਅਟਾਰੀ, 3 ਜਨਵਰੀ
ਰਵਿੰਦਰਪਾਲ ਸਿੰਘ ਡੀਐੱਸਪੀ ਅਟਾਰੀ ਅਤੇ ਥਾਣਾ ਲੋਪੋਕੇ ਦੇ ਮੁੱਖ ਅਫ਼ਸਰ ਕਪਿਲ ਕੌਸ਼ਲ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਵੱਲੋਂ ਲਗਾਏ ਨਾਕੇ ਦੌਰਾਨ ਅੰਮ੍ਰਿਤਸਰ ਤੋਂ ਬੋਲੈਰੋ ਗੱਡੀ ’ਤੇ ਸਵਾਰ ਹੋ ਕੇ ਚੋਗਾਵਾਂ ਆ ਰਹੇ ਚੰਨਪ੍ਰੀਤ ਸਿੰਘ ਅਤੇ ਸਤਵੀਰ ਸਿੰਘ ਦੋ ਨੌਜਵਾਨਾਂ ਕੋਲੋਂ ਪਾਬੰਦੀਸ਼ੁਦਾ 896 ਗੱਟੂ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ ਤੇ ਬਲੈਰੋ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵੇਂ ਨੌਜਵਾਨ ਚੰਨਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਅਤੇ ਸਤਵੀਰ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਵਾਰਡ ਨੰਬਰ 6 ਪੰਡੋਰਾ ਸੁਲਤਾਵਿੰਡ ਰੋਡ ਅੰਮ੍ਰਿਤਸਰ ਰਲ ਕੇ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਦਾ ਧੰਦਾ ਕਰਦੇ ਹਨ।