ਕਾਹਨੂੰਵਾਨ: ਨੇੜਲੇ ਪਿੰਡ ਫੇਰੋਚੇਚੀ ਵਿੱਚ ਕਰਵਾਏ ਦੂਸਰੇ ਟਰੈਕਟਰ ਟੋਚਨ ਮੁਕਾਬਲੇ ਦੌਰਾਨ ਮੁੱਖ ਮਹਿਮਾਨ ਵਜੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹੋਏ। ਗੋਲਡਨ ਯੂਥ ਕਲੱਬ ਦੇ ਪ੍ਰਧਾਨ ਜਸਬੀਰ ਸਿੰਘ ਬਾਜਵਾ, ਸੋਨੀ ਭਲਵਾਨ ਅਤੇ ਨੰਬਰਦਾਰ ਸੁਰੇਸ਼ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਲਗਪੱਗ 38 ਟਰੈਕਟਰ ਕਲੱਬ ਸ਼ਾਮਲ ਹੋਏ। ਪਹਿਲਾ ਸਥਾਨ ਟੈਂਕ ਬੋਰ ਮਹਿਕਮਾ 3630 ਅਤੇ ਦੂਸਰਾ ਸਥਾਨ ਦੋਆਬਾ ਪੀਬੀ ਅੱਠ ਪ੍ਰੀਤ 6049 ਰਸ਼ੀਅਨ ਟੈਂਕ ਨੇ ਪ੍ਰਾਪਤ ਕੀਤਾ। ਜੇਤੂਆਂ ਨੂੰ ਨਕਦ ਇਨਾਮ ਵੀ ਭੇਟ ਕੀਤੇ। -ਪੱਤਰ ਪ੍ਰੇਰਕ